Meanings of Punjabi words starting from ਪ

ਪ੍ਰਤਿ ਸ਼ਬਦ. echo.


ਸੰ. ਸੰਗ੍ਯਾ- ਤੁਲ੍ਯ ਰੂਪ ਕਰਕੇ ਜੋ ਸਥਾਪਨ ਕੀਤਾ ਗਿਆ ਹੈ. ਕਾਯਮਮੁਕਾਮ। ੨. ਰਾਜਦੂਤ. Ambassador। ੩. ਪ੍ਰਤਿਮਾ। ੪. ਡਿੰਗ- ਪ੍ਰਤਿਬਿੰਬ. ਅਕਸ.


ਸੰ. ਸੰਗ੍ਯਾ- ਪ੍ਰਾਪਤਿ। ੨. ਗ੍ਯਾਨ। ੩. ਅਨੁਮਾਨ। ੪. ਦਾਨ। ੫. ਨਿਰਣਾ। ੬. ਆਦਰ। ੭. ਨਿਸ਼ਚਾ.


ਸੰਗ੍ਯਾ- ਚੰਦ੍ਰਮਾ ਦੇ ਪੱਖ ਨੂੰ ਆਰੰਭ ਕਰਨ ਵਾਲੀ ਤਿਥਿ, ਪੜਵਾ. ਏਕਮ. "ਭਾਦੋਂ ਸੁਦੀ ਪ੍ਰਤਿਪਦਾ ਦਿਨ ਕੋ। ਗੁਰੁਤਾ ਦੀਨ ਤਿਲਕ ਅਰਜਨ ਕੋ॥" (ਗੁਪ੍ਰਸੂ)


ਵਿ- ਪ੍ਰਤਿਪਾਲਨ ਕਰਤਾ. "ਸਰਣਾ- ਗਤਿ ਪੁਰਖ ਪ੍ਰਤਿਪਲਘਾ." (ਮਾਰੂ ਮਃ ੫) "ਜੀਅ ਜੰਤੁ ਸਗਲੇ ਪ੍ਰਤਿਪਲੀਆ." (ਮਾਰੂ ਮਃ ੫)


ਸੰ. ਸੰਗ੍ਯਾ- ਚੰਗੀ ਤਰਾਂ ਸਮਝਾਕੇ ਕਹਿਣ ਵਾਲਾ। ੨. ਨਿਰਵਾਹ ਕਰਨ ਵਾਲਾ.