Meanings of Punjabi words starting from ਸ

ਵਿ- ਦੈਵੀ ਗੁਣ. ਦਿਵ੍ਯ ਗੁਣ। ੨. ਸਗੁਣ. ਗੁਣ ਸਹਿਤ। ੩. ਸਾਰੇ ਗੁਣ. ਸਰਵ ਗੁਣ. "ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਨ ਸਮੇਤ ਹੋ." (ਅਕਾਲ)


ਸੰ. ਸੰਗ੍ਯਾ- ਦੇਵਤਿਆਂ ਦਾ ਗੁਰੁ ਵ੍ਰਿਹਸਪਤਿ.


ਵੀਰ ਵਾਰ. ਵ੍ਰਿਹਸਪਤਿ ਵਾਰ.


ਦੇਖੋ, ਇੰਦ੍ਰਧਨੁਖ.


ਵਿ- ਸੁਜਨ। ੨. ਸੁਰ੍ਹਿਦ ਜਨ. ਨੇਕਦਿਲ. "ਹਰਿ ਸੁਰਜਨ ਦੇਖਾ ਨੈਣਿ." (ਮਾਝ ਦਿਨਰੈਣ) ੩. ਸੰ. ਦੇਵਜਾਤਿ.


ਦੇਖੋ, ਅਜਾਤ ਪੰਥੀ.


ਸੰਗ੍ਯਾ- ਸਰੋਵਰ ਵਿੱਚ ਫੈਲਾਇਆ ਹੋਇਆ ਜਾਲ, ਜਿਸ ਨਾਲ ਮੱਛੀ ਆਦਿ ਜੀਵ ਚਾਹੀਦੇ ਹਨ. "ਮਨੁ ਮਾਇਆ ਬੰਧਿਓ ਸਰਜਾਲਿ." (ਬਿਲਾ ਅਃ ਮਃ ੧) ੨. ਪਾਣੀ ਦਾ ਜਾਲ.


ਦੇਖੋ, ਸਰਜੀਤ। ੨. ਦੇਵਤਿਆਂ ਨੂੰ ਜਿੱਤਣ ਵਾਲਾ।