Meanings of Punjabi words starting from ਪ

ਸੰ. ਸੰਗ੍ਯਾ- ਹੱਛੀ ਤਰਾਂ ਸਮਝਾਉਣਾ। ੨. ਪ੍ਰਮਾਣ. ਸਬੂਤ। ੩. ਦਾਨ। ੪. ਇਨਾਮ.


ਪ੍ਰਤਿਪਾਲਕ. ਪਾਲਣ ਵਾਲਾ.


ਸੰਗ੍ਯਾ- ਪ੍ਰਤਿਪਾਲਣ ਦੀ ਕ੍ਰਿਯਾ. ਪਰਵਰਿਸ਼. "ਹਮ ਬਾਰਿਕ੍ਸ਼੍‍ ਪ੍ਰਤਿਪਾਰੇ ਤੁਮਰੇ." (ਕਲਿ ਮਃ ੪) "ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ." (ਗਉ ਮਃ ੫)


ਪ੍ਰਤਿਪਾਲਕ ਦਾ ਸੰਖੇਪ. "ਸਰਬ ਜੀਆ ਕਾ ਹੈ ਪ੍ਰਤਿਪਾਲ." (ਬਿਲਾ ਮਃ ੫)


ਸੰ. ਸੰਗ੍ਯਾ- ਪਾਲਣ ਪੋਖਣ ਕਰਤਾ। ੨. ਰਖ੍ਯਾ ਕਰਨ ਵਾਲਾ। ੩. ਰਾਜਾ। ੪. ਕਰਤਾਰ.


ਸੰ. ਸੰਗ੍ਯਾ- ਪਾਲਣ ਦੀ ਕ੍ਰਿਯਾ। ੨. ਰਖ੍ਯਾ ਕਰਨ ਦਾ ਭਾਵ. "ਪ੍ਰਤਿਪਾਲੈ ਨਿਤ ਸਾਰ ਸਮਾਲੈ." (ਸੋਰ ਮਃ ੫) ੩. ਨਿਰਵਾਹ. ਨਿਬਾਹੁਣ ਦਾ ਕਰਮ. ਜੈਸੇ- ਪ੍ਰਤਿਗ੍ਯਾ ਪ੍ਰਤਿਪਾਲਨ.


ਪ੍ਰਤਿਪਾਲਕ. "ਤੂ ਸਭਨਾ ਕੇ ਪ੍ਰਤਿਪਾਲਾ ਜੀਉ." (ਮਾਝ ਮਃ ੫) "ਵਿਸਾਰਿਆ ਜਗਤਪਿਤਾ ਪ੍ਰਤਿਪਾਲਿ" (ਸ੍ਰੀ ਮਃ ੩) "ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ." (ਭੈਰ ਮਃ ੪)