Meanings of Punjabi words starting from ਸ

ਕ੍ਰਿ- ਸੁਲਝਨਾ. ਬੰਧਨ ਰਹਿਤ ਹੋਣਾ. "ਝਝਾ ਉਰਝ ਸੁਰਝ ਨਹਿ ਜਾਨਾ." (ਗਉ ਬਾਵਨ ਕਬੀਰ) ੨. ਗਲਤਫਹਿਮੀ ਦੂਰ ਕਰਨੀ। ੩. ਝਗੜਾ ਨਿਬੇੜਨਾ.


ਦੇਖੋ, ਸੁਰਤਿ। ੨. ਵਿ- ਉੱਤਮ ਪ੍ਰੇਮੀ. ਜੋ ਚੰਗੀ ਤਰਾਂ ਰਤ ਹੈ। ੩. ਸ਼੍ਰੁਤ. ਸੁਣਿਆ ਹੋਇਆ। ੪. ਸੰਗ੍ਯਾ- ਵੇਦ। ੫. ਸ਼ਾਸਤ੍ਰ। ੬. ਹੋਸ਼. ਬੁੱਧਿ। ੭. ਸਿਮ੍ਰਿਤਿ. ਚੇਤਾ.


ਦੇਖੋ, ਸਬਦ ਸੁਰਤਿ.


ਸੰਗ੍ਯਾ- ਦੇਵਤਿਆਂ ਦਾ ਬਿਰਛ. ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜ ਸੁਰਤਰੁ ਲਿਖੇ ਹਨ-#ਮੰਦਾਰ, ਪਾਰਿਜਾਤ, ਸੰਤਾਨ, ਕਲਪਵ੍ਰਿਕ੍ਸ਼੍‍, ਹਰਿਚੰਦਨ.#ਮੁਸਲਮਾਨਾਂ ਦੇ ਮਤ ਵਿੱਚ ਭੀ ਇਨ੍ਹਾਂ ਬਿਰਛਾਂ ਦੇ ਨਾਲ ਦਾ ਇੱਕ "ਸਿਦਰਤੁਲ ਮੁੰਤਹਾ" صدرةالمنتہیٰ ਬਿਰਛ ਹੈ, ਜੋ ਸੱਤਵੇਂ ਆਸਮਾਨ ਖੁਦਾ ਦੇ ਬਾਗ ਵਿੱਚ ਹੈ. ਹਜਰਤ ਮੁਹ਼ੰਮਦ ਜਦ ਬੁੱਰਾਕ ਤੇ ਚੜ੍ਹਕੇ ਉਸ ਥਾਂ ਪੁਜੇ, ਤਦ ਉਨ੍ਹਾਂ ਨੇ ਦੇਖਿਆ ਕਿ ਉਸ ਬਿਰਛ ਦੇ ਪੱਤੇ ਹਾਥੀ ਦੇ ਕੰਨਾਂ ਵਰਗੇ ਅਤੇ ਫਲ ਘੜੇ ਦੇ ਆਕਾਰ ਦੇ ਸਨ. ਦੇਖੋ, ਮਿਸ਼ਕਾਤੁਲ ਮਸਾਬਿਹ.


ਵਿ- ਸੁਰਤ (ਹੋਸ਼) ਵਾਲਾ. "ਜਿਨ ਕੀਆ ਬੇ- ਸੁਰਤ ਤੇ ਸੁਰਤਾ." (ਗਉ ਮਃ ੫) ੨. ਸ਼੍ਰੋਤਾ. ਗੁਰੂ ਅਤੇ ਧਰਮਗ੍ਰੰਥਾਂ ਦੇ ਵਾਕ ਸ਼੍ਰੱਧਾ ਨਾਲ ਸੁਣਨ ਵਾਲਾ "ਸੋ ਸੁਰਤਾ ਸੋ ਬੈਸਨੋ." (ਗਉ ਥਿਤੀ ਮਃ ੫) ਸੁਰਤੇ ਚੁਲੀ ਗਿਆਨ ਕੀ." (ਵਾਰ ਸਾਰ ਮਃ ੧)


ਸੰਗ੍ਯਾ- ਸੁਲਤਾਨ. ਬਾਦਸ਼ਾਹ "ਸੋ ਸੁਰਤਾਨੁ ਛਤ੍ਰੁ ਸਿਰਿ ਧਰੈ." (ਭੈਰ ਕਬੀਰ) ੨. ਸੁਲਤਾਨ (ਸਖੀ ਸਰਵਰ) ਪੀਰ. "ਰੋਸ ਆਬੈ ਸੁਰਤਾਨ ਬਢੈਹੈ." (ਚਰਿਤ੍ਰ ੧੩੯) ੩. ਸ੍ਵਰ (ਪ੍ਰਾਣਾਯਾਮ) ਦਾ ਅਭ੍ਯਾਸੀ, ਯੋਗੀ। ੪. ਸ੍ਵਰਾਂ ਦਾ ਫੈਲਾਉ. ਤਾਨ ਦਾ ਵਿਸ੍ਤਾਰ। ੫. ਦੇਖੋ, ਸਰਤਾਨ.


ਸੰਗ੍ਯਾ- ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੨. ਧਿਆਨ. ਤਵੱਜੋ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ, ਸੁਰਤਿ ਸਿਮ੍ਰਤਿ। ੩. ਉੱਤਮ ਪ੍ਰੀਤਿ. ਸ਼੍ਰੇਸ੍ਠ ਰਤਿ. "ਦੂਧ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੪. ਸ਼੍ਰੁਤਿ ਵੇਦ। ੫. ਸੁਣਨਾ. ਸ਼੍ਰਵਣਸ਼ਕਤਿ. "ਸ੍ਰਵਨਿ ਨ ਸੁਰਤਿ." (ਗਉ ਮਃ ੫) ੬. ਕੰਨ. ਸ਼੍ਰੋਤ੍ਰ. "ਸਬਦ ਸੁਰਤਿ ਪਰੈ." (ਭਾਗੁ) ੭. ਸ੍ਵਰ ਦਾ ਵਿਭਾਗ. ਸ਼੍ਰੁਤਿ. "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ੬.