ਦੇਖੋ, ਸਬਦ ਸੁਰਤਿ.
ਧਿਆਨ ਅਤੇ ਯਾਦ. ਚਿੰਤਨ ਅਤੇ ਸਿਮਰਣ. "ਸੁਰਤਿ ਸਿਮ੍ਰਤਿ ਦੁਇ ਕੰਨੀ ਮੁੰਦਾ." (ਗਉ ਕਬੀਰ) ੨. ਸ਼੍ਰੁਤਿ (ਵੇਦ) ਅਤੇ ਸਿਮ੍ਰਿਤਿ (ਧਰਮ ਸ਼ਾਸਤ੍ਰ).
ਦੇਖੋ, ਅੰਤਹਕਰਣ.
ਦੇਖੋ, ਸੁਰਤਿ। ੨. ਵਿ- ਜਿਸ ਵਿੱਚ ਸੁਰਤਿ ਜੋੜੀਏ. ਧ੍ਯੇਯ. "ਸੁਰਤੀ ਕੈ ਮਾਰਗਿ ਚਲਿਕੈ." (ਪ੍ਰਭਾ ਮਃ ੧) ੩. ਸ਼੍ਰੋਤ੍ਰਿਯ. ਵੇਦਗ੍ਯਾਤਾ. "ਸਭਿ ਸੁਰਤੀ ਮਿਲਿ ਸੁਰਤਿ ਕਮਾਈ." (ਸੋਦਰੁ) ੪. ਸ਼੍ਰੁਤਿ. ਵੇਦ। ੫. ਧਰਮਗ੍ਯਾਤਾ. "ਕੇਤੀਆ ਸੁਰਤੀ ਸੇਵਕ ਕੇਤੇ." (ਜਪੁ)
ਦੇਖੋ, ਤੇਤੀਸ ਕੋਟਿ.
nan
ਵਿ- ਸੁੰਦਰ ਰਥ। ੨. ਸੁੰਦਰ ਰਥ ਵਾਲਾ. ੩. ਉੱਤਮ ਦੇਹ ਵਾਲਾ। ੪. ਸੰਗ੍ਯਾ- ਇੱਕ ਚੰਦ੍ਰਵੰਸ਼ੀ ਰਾਜਾ, ਜਿਸ ਦਾ ਪ੍ਰਸੰਗ ਮਾਰਕੰਡੇਯ ਪੁਰਾਣ ਵਿੱਚ ਆਉਂਦਾ ਹੈ. ਇਹ ਦੁਰਗਾ ਦਾ ਪਰਮ ਭਗਤ ਸੀ. ਦੇਖੋ, ਦੇਵੀ ਭਾਗਵਤ ਸਕੰਧ ੫. ਅਃ ੩੨.#"ਨਾਮ ਸੁਰਥ ਮੁਨੀਸਰ ਬੇਖ." (ਚੰਡੀ ੧)#੫. ਦੇਖੋ, ਜੈਦਰਥ.
ਡਿੰਗ. ਸੰਗ੍ਯਾ- ਸ੍ਵਰਗ. ਦੇਵਤਿਆਂ ਦੇ ਰਹਿਣ ਦਾ ਥਾਂ। ੨. ਦੇਵਮੰਦਿਰ। ੩. ਸਤਸੰਗ. ਸਾਧੁਸਮਾਜ.
nan
ਸੰਗ੍ਯਾ- ਦੇਵਾਂਗਨਾ. ਦੇਵਤਾ ਦੀ ਦਾਰ (ਇਸਤ੍ਰੀ) ਅਪਸਰਾ.