Meanings of Punjabi words starting from ਸ

ਦੇਖੋ, ਦੇਵਦਾਰੁ. ਦਿਆਰ ਬਿਰਛ.


ਸੰਗ੍ਯਾ- ਦੇਵਤਿਆਂ ਦਾ ਸ੍ਵਾਮੀ ਇੰਦ੍ਰ. "ਸਾਧ ਕੈ ਸੰਗਿ ਸੋਭਾ ਸੁਰਦੇਵਾ." (ਸੁਖਮਨੀ)


ਦੇਖੋ- ਸੁਰਧੁਨੀ। ੨. ਦੇਖੋ, ਸਵੈਯੇ ਦਾ ਰੂਪ ੧੯.


ਸੰਗ੍ਯਾ- ਗੰਗਾ, ਜੋ ਦੇਵਤਿਆਂ ਦੀ ਧੁਨੀ (ਨਦੀ) ਹੈ.


ਸੰਗ੍ਯਾ- ਕਾਮਧੇਨੁ, ਜੋ ਦੇਵਤਿਆਂ ਦੀ ਗਾਂ ਹੈ.


ਸੰਗ੍ਯਾ- ਗੰਗਾ। ੨. ਆਕਾਸ਼ ਗੰਗਾ. ਮੰਦਾਕਿਨੀ.


ਦੇਵਤਾ ਅਤੇ ਮਨੁੱਖ. "ਸੁਰ ਨਰ ਤਿਨ ਕੀ ਬਾਣੀ ਗਾਵਹਿ." (ਸ੍ਰੀ ਅਃ ਮਃ ੩) ੨. ਦੇਖੋ, ਸੁਰਿ ਨਰ.


ਦੇਖੋ, ਸਹਨਾਈ ਅਤੇ ਸਰਨਾਈ. "ਬਾਜਤ ਬਾਂਸੁਰੀ ਸੁਰਨਾਇ." (ਯੁਧਿਸਟਰਰਾਜ)