Meanings of Punjabi words starting from ਪ

ਵਿ- ਉਲਟਾ. ਵਿਪਰੀਤ. ਜੋ ਹੇਠੋਂ ਉੱਪਰ ਨੂੰ ਜਾਵੇ। ੨. ਸੰਗ੍ਯਾ- ਇੱਕ ਪਾਠ, ਜੋ ਉਲਟਾ ਕਰੀਏ. ਜੈਸੇ- ਰਾਮ ਨੂੰ ਮਰਾ ਜਪੀਏ। ੩. ਨੀਚ. ਕਮੀਨਾ. ਦੇਖੋ ਦਸਅਠ ਵਰਨ.


ਦੇਖੋ, ਦਸਅਠ ਵਰਨ.


ਸੰਗ੍ਯਾ- ਕਿਸੇ ਬਾਤ ਅਥਵਾ ਸਿੱਧਾਂਤ ਦੇ ਵਿਰੁੱਧ ਕਹੀ ਹੋਈ ਬਾਤ, ਖੰਡਨ. ਤਰਦੀਦ। ੨. ਉੱਤਰ. ਜਵਾਬ.


ਵਿ- प्रतिवादिन्. ਪ੍ਰਤਿਵਾਦ (ਖੰਡਨ) ਕਰਨ ਵਾਲਾ। ੨. ਸੰਗ੍ਯਾ- ਪ੍ਰਤਿਪੱਖੀ. ਜੋ ਵਾਦੀ ਦੀ ਬਾਤ ਦਾ ਉੱਤਰ ਦੇਵੇ.


ਸੰ. ਪਤੰਚਿਕਾ. ਸੰਗ੍ਯਾ- ਧਨੁਖ ਦੀ ਡੋਰੀ. ਚਿੱਲਾ. ਜ਼ਿਹ.


ਦੇਖੋ, ਪ੍ਰਤਿ.