Meanings of Punjabi words starting from ਕ

ਸੰ. कृष्णवर्त्मन ਸੰਗ੍ਯਾ- ਕਾਲਾ ਹੈ ਰਸਤਾ ਜਿਸ ਦਾ, ਅਗਨਿ. ਧੂਏਂ ਤੋਂ ਜੋ ਪਹਿਚਾਣੀ ਜਾਵੇ. "ਕ੍ਰਿਸਨਵਰਤਮਾ ਬਨ ਅਘ ਕ੍ਰਿਸਨ." (ਗੁਪ੍ਰਸੂ) ਪਾਪਰੂਪ ਬਣ ਦੇ ਨਾਸ਼ ਕਰਨ ਨੂੰ ਅਗਨਿ ਹਨ.


ਸੰ. कृष्णा ਸੰਗ੍ਯਾ- ਦ੍ਰੋਪਦੀ। ੨. ਮਾਯਾ. ਦੇਖੋ, ਕ੍ਰਿਸ੍ਨਾ। ੩. ਕਾਲੀ ਦੇਵੀ। ੪. ਕਾਲੀ ਦਾਖ। ੫. ਅੱਖ ਦੀ ਪੁਤਲੀ. ੬. ਕਾਲੀ ਮਿਰਚ। ੭. ਇੱਕ ਨਦੀ. ਦੇਖੋ, ਕ੍ਰਿਸਨ ਗੰਗਾ। ੮. ਸ਼੍ਰੀ ਗੁਰੂ ਨਾਨਕ ਦੇਵ ਦਾ ਮਾਮਾ, ਮਾਤਾ ਤ੍ਰਿਪਤਾ ਜੀ ਦਾ ਭਾਈ। ੯. ਸੇਠੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਮੁਜ਼ੰਗ (ਲਹੌਰ) ਰਹਿਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ. ੧੦. ਮਘਪਿੱਪਲੀ। ੧੧. ਵਿ- ਕਾਲਾ. ਪਾਪਾਤਮਾ. "ਕਾਜੀ ਕ੍ਰਿਸਨਾ ਹੋਇਆ." (ਰਾਮ ਅਃ ਮਃ ੧) ਰਿਸ਼ਵਤ ਲੈਣ ਕਰਕੇ ਅਤੇ ਧਰਮਨ੍ਯਾਯ ਦਾ ਤ੍ਯਾਗ ਕਰਨ ਤੋਂ ਕ੍ਰਿਸਨਾ ਹੈ.


(ਸਨਾਮਾ) ਕ੍ਰਿਸਨਾ ਨਦੀ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਪਾਸ਼ (ਫਾਹੀ).


ਕ੍ਰਿਸਨ ਜੀ ਤੋਂ ਪਹਿਲਾਂ ਜੰਮਿਆ (ਵਡਾ ਭਾਈ) ਬਲਰਾਮ. ਬਲਭਦ੍ਰ.


ਸੰ. कृषणाजिन ਕਾਲਾ ਅਜਿਨ (ਚਮੜਾ). ਕਾਲੇ ਮ੍ਰਿਗ ਦੀ ਖੱਲ। ੨. ਕਾਲੀ ਚਮੜੀ ਵਾਲਾ, ਹਰਿਣ. (ਸਨਾਮਾ)


ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਅੰਧੇਰੀ ਰਾਤ ਵਿੱਚ ਸਿਆਹ ਲਿਬਾਸ ਪਹਿਨਕੇ ਪ੍ਰੀਤਮ ਪਾਸ ਜਾਵੇ, ਜਿਸ ਤੋਂ ਕਿਸੇ ਦੀ ਨਜਰ ਨਾ ਪੈ ਸਕੇ. "ਕਾਰੀ ਨਿਸ਼ਿ ਕਾਰੀ ਘਟਾ ਕਚ ਰਤਿ ਕਾਰੇ ਨਾਗ। ਕਾਰੇ ਕਾਨ੍ਹਰ ਪੈ ਚਲੀ ਅਜਬ ਲਗਨ ਕੀ ਲਾਗ." (ਜਗਦਬਿਨੋਦ)


ਕ੍ਰਿਸਨ ਅਤੇ ਅਰਜੁਨ। ੨. ਵਿ. ਕਾਲਾ ਅਤੇ ਚਿੱਟਾ


ਕ੍ਰਿਸਨ- ਅਵਤਾਰ. ਦੇਖੋ, ਕ੍ਰਿਸਨ ੧੧.। ੨. ਦਸਮਗ੍ਰੰਥ ਵਿੱਚ ਭਾਗਵਤ ਦੇ ਦਸਮ ਸਕੰਧ ਦਾ ਉਲਥਾਰੂਪ ਕ੍ਰਿਸਨ ਜੀ ਦਾ ਇਤਿਹਾਸ, ਜਿਸ ਦੇ ਬਣਨ ਦਾ ਸੰਮਤ ਇਹ ਹੈ-#"ਸਤ੍ਰੈਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ।¹ ਨਗਰ ਪਾਂਵਟਾ ਸੁਭ ਕਰਨ ਜਮੁਨਾ ਬਹੈ ਸਮੀਪ." (ਕ੍ਰਿਸਨਾਵ ੨੪੯੦)


ਕ੍ਰਿਸਨ ਜੀ ਦਾ ਅੰਤ ਕਰਨ ਵਾਲਾ, ਤੀਰ. (ਸਨਾਮਾ) ੨. ਜਰ ਨਾਮਕ ਸ਼ਿਕਾਰੀ ਜਿਸ ਨੇ ਤੀਰ ਮਾਰਿਆ ਸੀ.


ਕ੍ਰਿਸਨਾ ਨਦੀ ਦੇ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ) ੨. ਕਾਲੀ ਧਾਰਾ ਵਾਲੀ ਯਮੁਨਾ ਦੇ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)


ਦੇਖੋ, ਕ੍ਰਿਸਨ ੧੧. "ਕ੍ਰਿਸਨੁ ਬਲਭਦ੍ਰੁ ਗੁਰੁਪਗ ਲਗਿ ਧਿਆਵੈ." (ਗਉ ਮਃ ੪)