Meanings of Punjabi words starting from ਪ

ਵਿ- ਪ੍ਰਤਿਕੂਲ. ਵਿਰੁੱਧ। ੨. ਉਲਟਾ. ਜੋ ਹੇਠੋਂ ਉੱਪਰ ਨੂੰ ਗਿਆ ਹੋਵੇ। ੩. ਸੰਗ੍ਯਾ- ਪਤਾ. ਨਿਸ਼ਾਨ। ੪. ਅੰਗ। ੫. ਮੁਖ। ੬. ਰੂਪ. ਸੂਰਤ। ੭. ਪ੍ਰਤਿਮਾ. ਮੂਰਤਿ.


ਦੇਖੋ, ਪ੍ਰਤਿਕਾਰ.


ਕਿਸੇ ਵਸਤੂ ਵਿੱਚ ਵਿਆਪਕ ਬ੍ਰਹਮ ਦੀ ਭਾਵਨਾ ਕਰਕੇ, ਅਰ ਉਸ ਨੂੰ ਬ੍ਰਹਮਰੂਪ ਜਾਣਕੇ ਹੀ ਉਪਾਸਨਾ ਕਰਨ ਦਾ ਭਾਵ. ਕਿਸੇ ਮੂਰਤਿ ਅਥਵਾ ਵਸਤੁ ਵਿੱਚ ਪਰਮਾਤਮਾ ਦੀ ਕਲਪਨਾ ਕਰਕੇ ਪੂਜਾ ਕਰਨੀ.


ਦੇਖੋ, ਪ੍ਰਤੀਕ੍ਸ਼੍‍ਣ. "ਕਰਤ ਪ੍ਰਤੀਖਨ ਕੋ ਚਲ ਆਈ." (ਗੁਪ੍ਰਸੂ) "ਸਭ ਪ੍ਰਤੀਖਨਾ ਤੇਰੀ ਧਰੇ." (ਗੁਪ੍ਰਸੂ)


ਸੰਗ੍ਯਾ- ਜੋ ਪ੍ਰਤਿ ਦਿਨ (ਹਰ ਰੋਜ਼) ਸੂਰਜ ਨੂੰ ਆਪਣੀ ਵੱਲ ਖਿੱਚਦੀ ਹੈ. ਪਸ਼੍ਚਿਮ ਦਿਸ਼ਾ. ਪੱਛਮ.


ਦੇਖੋ, ਪ੍ਰਤੀਕ੍ਸ਼੍‍ਣ.