Meanings of Punjabi words starting from ਸ

ਸੰ. ਸ੍ਵਰ੍‍ਭਾਨੁ. ਸੰਗ੍ਯਾ- ਰਾਹੁ. "ਸੁਰਭਾਨੁ ਹੰਨ੍ਯੋ ਸਿਰ ਭੂਮਿ ਪਰ੍ਯੋ." (ਕ੍ਰਿਸਨਾਵ)


ਸੰ. ਸੰਗ੍ਯਾ- ਸੁ- ਰਭ. ਖ਼ੁਸ਼ਬੂ. ਸੁਗੰਧ। ੨. ਦੇਖੋ, ਸੁਰਭੀ.


ਦੇਖੋ, ਸੁਭਿੱਖ. "ਸਦਗੁਨ ਕੋ ਸੁਰਭਿੱਖ ਕਰ੍ਯੋ." (ਗੁਪ੍ਰਸੂ) "ਰਹਿਤ ਭਲੋ ਸੁਰਭਿੱਛ ਹਮੇਸੂ." (ਗੁਪ੍ਰਸੂ)


ਸੰ. ਵਿ- ਸੁਗੰਧਿਤ. ਖੁਸ਼ਬੂਦਾਰ.


ਸੰ. ਸੰਗ੍ਯਾ- ਦੇਵਤਿਆਂ ਦੀ ਉਹ ਗਾਂ ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਸੀ। ੨. ਸੁਵਰ੍‍ਣ. ਸੋਨਾ। ੩. ਪ੍ਰਿਥਿਵੀ। ੪. ਵਸੰਤ ਰੁੱਤ। ੫. ਚੰਦਨ। ੬. ਕਸਤੂਰੀ. ੭. ਕਸਤੂਰਾ ਮ੍ਰਿਗ। ੮. ਜਾਇਫਲ। ੯. ਮੌਲਸਰੀ. ਇਹ ਸ਼ਬਦ "ਸੁਰਭਿ" ਭੀ ਸਹੀ ਹੈ.


ਸੰਗ੍ਯਾ- ਬੈਲ. ਬਲਦ। ੨. ਖਾਸ ਕਰਕੇ ਸ਼ਿਵ ਜੀ ਦੀ ਸਵਾਰੀ ਦਾ ਬੈਲ. ਦੇਖੋ, ਕਾਮਧੇਨੁ.


ਸੰਗ੍ਯਾ- ਸ੍ਵਰਭੰਗ. ਗਵੈਯੇ ਦਾ ਇੱਕ ਦੋਸ. ਗਾਉਣ ਵੇਲੇ ਸੁਰ ਦਾ ਠੀਕ ਉੱਚਾਰਣ ਨਾ ਹੋਣਾ. ਖੰਡਿਤ ਸ੍ਵਰ ਦਾ ਆਲਾਪ.


ਵਿ- ਸੁਰਮੇ ਦੇ ਰੰਗ ਦਾ. ਸੁਰਮੇ ਰੰਗਾ। ੨. ਸੁਰਮੇ ਨਾਲ ਰੰਗਿਆ ਹੋਇਆ.


ਫ਼ਾ. ਸੁਰਮਹ- ਚੋਬ ਦਾ ਸੰਖੇਪ. ਸਲਾਈ. ਅੰਜਨ ਪਾਉਣ ਦੀ ਸ਼ਲਾਕਾ.


ਫ਼ਾ. [سُرمہ] ਸੰਗ੍ਯਾ- ਇੱਕ ਉਪਧਾਤੁ, ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ. ਇਸ ਨੂੰ ਬਾਰੀਕ ਪੀਸਕੇ ਨੇਤ੍ਰਾਂ ਵਿੱਚ ਪਾਈਦਾ ਹੈ. ਅੰਜਨ.