Meanings of Punjabi words starting from ਅ

ਦੇਖੋ, ਅਹਨਿਮ ਅਤੇ ਅਹਿਨਿਸ.


ਫ਼ਾ. [اہرمن] ਸੰਗ੍ਯਾ- ਪਾਰਸੀ ਮਤ ਅਨੁਸਾਰ ਬੁਰਾਈ ਦਾ ਦੇਵਤਾ.¹ ਇਸ ਦੇ ਵਿਰੁੱਧ ਨੇਕੀ ਦਾ ਦੇਵਤਾ ਯਜ਼ਦਾਨ ਹੈ.


ਵਿ- ਆਹ! ਆਹ! ਅਤੇ ਹੈ! ਹੈ! ਪੁਕਾਰਦਾ. ਵਿਲਾਪ ਕਰਦਾ. "ਅਹਰੰਤ ਕੋਟਿ ਕਟਯੰਤਿ ਗਾਤ." (ਗੁਪ੍ਰਸੂ) ੨. ਦੇਖੋ. ਅਰ੍ਹੰਤ.


ਵਿ- ਅਚਲ. ਜੋ ਹੱਲੇ ਨਾ. ਸ੍‌ਥਿਰ. ਕ਼ਾਇਮ. "ਗਡ ਥੰਮ ਅਹਲੈ." (ਗਉ ਵਾਰ ੨, ਮਃ ੫) ੨. ਅ਼. [اہل] ਅਹਲ. ਸੰਗ੍ਯਾ- ਲੋਕ. ਜਨ ਸਮੁਦਾ੍ਯ। ੩. ਪਰਿਵਾਰ. ਕੁਟੰਬ। ੪. ਪਤਿ। ੫. ਵਿ- ਯੋਗ੍ਯ ਲਾਇਕ਼. "ਅਹਲ ਆਰਫ਼ ਕਮਾਲ." (ਗੁਪ੍ਰਸੂ)


ਫ਼ਾ. [اہلکار] ਵਿ- ਕਰਮਚਾਰੀ. ਅਹੁਦੇਦਾਰ. ਕਾਰਜ ਕਰਨ ਵਾਲਾ। ੨. ਕਿਸੇ ਕੰਮ ਵਿੱਚ ਨਿਪੁਣ.


ਵਿ- ਦੁਰਲਭ. ਅਲਭ੍ਯ। ੨. ਬਿਨਾ ਲਾਭ. ਵ੍ਰਿਥਾ. ਸੰ. ਅਫਲ. ਦੇਖੋ, ਅਹਿਲਾ.


ਸੰ. ਆਹ੍‌ਲਾਦ. ਸੰਗ੍ਯਾ- ਆਨੰਦ. ਖ਼ੁਸ਼ੀ. ਪ੍ਰਸੰਨਤਾ. ਦੇਖੋ, ਅਹਿਲਾਦ.


ਸੰ. ਅਹਲ੍ਯਾ. ਸੰਗ੍ਯਾ- ਵ੍ਰਿਧਾਸ਼੍ਵ ਦੀ ਪੁਤ੍ਰੀ ਅਤੇ ਗੌਤਮ (ਸ਼ਰਦਵਤ) ਦੀ ਇਸਤ੍ਰੀ ਜੋ, ਰਾਮਾਇਣ ਅਨੁਸਾਰ ਬ੍ਰਹਮਾ ਨੇ ਸਭ ਇਸਤ੍ਰੀਆਂ ਤੋਂ ਪਹਿਲਾਂ ਬਹੁਤ ਸੁੰਦਰ ਬਣਾਈ, ਇਹ ਪਤੀ ਦੇ ਸ੍ਰਾਪ ਨਾਲ ਸਿਲਾ ਰੂਪ ਹੋ ਗਈ ਅਤੇ ਰਾਮਚੰਦ੍ਰ ਜੀ ਤੋਂ ਮੁਕਤ ਹੋਈ. "ਗੋਤਮ ਨਾਰਿ ਅਹਲਿਆ ਤਾਰੀ." (ਮਾਲੀ ਨਾਮਦੇਵ) ਦੇਖੋ, ਗੌਤਮ ੪.; ਦੇਖੋ, ਅਹਲਿਆ ਅਤੇ ਗੌਤਮ ੪.