Meanings of Punjabi words starting from ਚ

ਸੰ. चम् ਧਾ- ਖਾਣਾ, ਪਤਲਾ ਪਦਾਰਥ ਮੂੰਹ ਵਿੱਚ ਲੈਣਾ, ਆਚਮਨ ਕਰਨਾ। ੨. ਸੰ. ਚਰ੍‍ਮ (ਚੰਮ) ਦਾ ਸੰਖੇਪ.


ਵਿ- ਚੰਮ ਦਾ ਕੰਮ ਕਰੈਯਾ (ਕਰਨ ਵਾਲਾ). ਚੰਮ ਦੇ ਕੰਮ ਨਾਲ ਉਪਜੀਵਿਕਾ ਕਰਨ ਵਾਲਾ. "ਰਵਦਾਸ ਚਮਿਆਰ ਚਮਈਆ." (ਬਿਲਾ ਅਃ ਮਃ ੪)


ਸੰ. चमस ਸੰਗ੍ਯਾ- ਚਮ (ਪੀਣ) ਦਾ ਪਾਤ੍ਰ. ਪਿਆਲਾ. ਵੈਦਿਕ ਯਗ੍ਯ ਦਾ ਇੱਕ ਪਾਤ੍ਰ। ੨. ਚਮਚਾ.


ਸੰਗ੍ਯਾ- ਚਮਤਕਾਰ. ਪ੍ਰਕਾਸ਼. ਰੌਸ਼ਨੀ.