Meanings of Punjabi words starting from ਪ

ਸੰ. ਪੰਚਵਿੰਸ਼ਤਿ. ਵਿ- ਪੰਜ ਅਤੇ ਵੀਹ. ਪੱਚੀ. ਪੰਝੀ- ੨੫. "ਪਾਂਚ ਪਚੀਸ ਮੋਹ ਮਦ ਮਤਸਰ." (ਭੈਰ ਕਬੀਰ) ਪੰਜ ਕਾਮਾਦਿ ਅਤੇ ਸਾਂਖ੍ਯ ਮਤ ਦੇ ਪੱਚੀ ਤਤ੍ਵ. ਦੇਖੋ, ਖਟ ਸ਼ਾਸਤ੍ਰ। ੨. ਦੇਖੋ, ਪੰਚੀਕਰਣ.


ਵਿ- ਪਕਾਉਣ ਵਾਲਾ. ਦੇਖੋ, ਪਚ। ੨. ਪ੍ਰਯੋਜਨਸਿੱਧੀ ਲਈ ਕਿਸੇ ਦੇ ਨਾਲ ਚੰਬੜਨ (ਚਿਮਟਨੇ) ਵਾਲਾ.


ਸੰਗ੍ਯਾ- ਪੰਚ- ਉੱਪਰ. ਪੰਜ ਵੱਧ. ਸੌ ਪਿੱਛੇ ਪੰਜ ਰੁਪਯੇ, ਜੋ ਮੁਆ਼ਮਲੇ ਨਾਲ ਵਸੂਲ ਹੁੰਦੇ ਅਰ ਨੰਬਰਦਾਰ ਨੂੰ ਖ਼ਿਦਮਤ ਦੇ ਹੱਕ ਵਿੱਚ ਮਿਲਦੇ ਹਨ.