Meanings of Punjabi words starting from ਪ

ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼.


ਸੰ. ਸੰਗ੍ਯਾ- ਗ੍ਯਾਨ. ਇਲਮ। ੨. ਯਕੀਨ. ਦ੍ਰਿਢ ਨਿਸ਼ਚਾ. "ਪ੍ਰਤੀਤਿ ਹੀਐ ਆਈ." (ਸਵੈਯੇ ਮਃ ੪. ਕੇ)#ਕਥਾ ਮੇ ਨ ਕੰਥਾ ਮੇ ਨ ਤੀਰਥ ਕੇ ਪੰਥਾ ਮੇ ਨ#ਪੋਥੀ ਮੇ ਨ ਪਾਥ ਮੇ ਨ ਸਾਥ ਕੀ ਬਸੀਤ ਮੇ,#ਜਟਾ ਮੇ ਨ ਮੁੰਡਨ ਤਿਲਕ ਤਿਰਪੁੰਡਨ ਮੇ,#ਨਦੀ ਕੂਪ ਕੁੰਡਨ ਅਨ੍ਹਾਨ ਦਾਨ ਰੀਤ ਮੇ,#ਪਾਠ ਮਠ ਮੰਡਲ ਨ ਕੁੰਡਲ ਕਮੰਡਲ ਮੇ#ਮਾਯਾ ਦੇਹ ਮੇ ਨ ਦੇਵ ਦੇਹੁਰਾ ਮਸੀਤ ਮੇ,#ਆਪ ਹੀ ਅਪਾਰ ਪਾਰਾਵਾਰ ਪ੍ਰਭ ਪੂਰ ਰਹ੍ਯੋ#ਪਾਈਐ ਪ੍ਰਗਟ ਪਰਮੇਸ਼੍ਵਰ ਪ੍ਰਤੀਤਿ ਮੇ.#੩. ਪ੍ਰਸਿੱਧਿ। ੪. ਆਨੰਦ. ਪ੍ਰਸੰਨਤਾ। ੫. ਆਦਰ. ਸਨਮਾਨ.


ਸੰ. ਵਿ- ਉਲਟਾ. ਪ੍ਰਤਿਕੂਲ। ੨. ਸੰਗ੍ਯਾ- ਆਸ਼ਾ ਦੇ ਵਿਰੁੱਧ ਫਲ। ੩. ਉਪਮਾਨ ਨੂੰ ਉਪਮੇਯ ਮੰਨਣਾ, ਅਰਥਾਤ ਉਪਮਾਨ ਵਿੱਚ ਉਪਮੇਯ ਦੀ ਕਲਪਣਾ ਕਰਨੀ. "ਪ੍ਰਤੀਪ" ਅਲੰਕਾਰ ਹੈ.#ਜਹਿ ਪ੍ਰਸਿੱਧ ਉਪਮਾਨ ਕੋ ਕਰ ਵਰਣਤ ਉਪਮੇਯ,#ਤਹਿ ਪ੍ਰਤੀਪ ਭੂਸਣ ਕਹਿਤ ਭੂਸਣ ਕਵਿਤਾਪ੍ਰੇਯ.#(ਸ਼ਿਵਰਾਜਭੂਸਣ)#ਉਦਾਹਰਣ-#ਅਮਲ ਅਕਾਸ ਮਾਸ ਕਾਤਕ ਕੀ ਚੰਦ੍ਰਿਕਾ ਹੈ#ਪ੍ਰਗਟ ਪ੍ਰਕਾਸੈ ਜੈਸੋ ਯਸ਼ ਦਸ਼ਮੇਸ਼ ਕੋ.#ਕੀਰਤਿ ਉਪਮੇਯ ਹੈ, ਚਾਂਦਨੀ ਉਪਮਾਨ ਹੈ, ਪਰ ਇੱਥੇ ਯਸ਼ ਨੂੰ ਉਪਮਾਨ ਅਤੇ ਚਾਂਦਨੀ ਨੂੰ ਉਪਮੇਯ ਵਰਣਨ ਕੀਤਾ ਹੈ, ਇਸ ਲਈ ਪ੍ਰਤੀਪ ਹੈ.#ਅ) ਉਪਮੇਯ ਦਾ ਉਪਮਾਨ ਕਰਕੇ ਨਿਰਾਦਰ ਹੋਵੇ, ਇਹ ਪ੍ਰਤੀਪ ਦਾ ਦੂਜਾ ਰੂਪ ਹੈ.#ਉਦਾਹਰਣ-#ਕਹਾਂ ਕਰਤ ਅਤਿ ਗਰਬ ਤੂੰ ਸ੍ਰੀ ਦਸ਼ਮੇਸ਼ ਕ੍ਰਿਪਾਨ?#ਨਹ ਤੋ ਸੇ ਘਟ ਕਾਲ ਅਰੁ ਅੰਤਕ ਪ੍ਰਲਯ ਕ੍ਰਿਸਾਨ.#ਇਸ ਥਾਂ ਦਸ਼ਮੇਸ਼ ਦੀ ਕ੍ਰਿਪਾਨ ਉਪਮੇਯ ਦਾ, ਕਾਲ ਅਰ ਪ੍ਰਲਯਅਗਨਿ ਉਪਮਾਨ ਤੋਂ ਨਿਰਾਦਰ ਹੋਇਆ.#ੲ) ਉਪਮਾਨ ਦਾ ਉਪਮੇਯ ਤੋਂ ਨਿਰਾਦਰ ਹੋਵੇ, ਇਹ ਪ੍ਰਤੀਪ ਦਾ ਤੀਜਾ ਰੂਪ ਹੈ.#ਉਦਾਹਰਣ-#ਸਤਗੁਰੁ ਕਾਮਨਾ ਕੇ ਪੂਰਨ ਕਰਨਹਾਰ#ਤਾਂਕੇ ਸਮ ਕਹਾਂ ਸੁਰਤਰੁ ਤੁੱਛ ਗਨਿਯੇ?#ਕਲਪਵ੍ਰਿਕ੍ਸ਼੍‍ ਉਪਮਾਨ ਦਾ, ਸਤਗੁਰੂ ਉਪਮੇਯ ਤੋਂ ਨਿਰਾਦਰ ਹੋਇਆ.#ਸ) ਉਪਮਾਨ ਨੂੰ ਉਪਮੇਯ ਦੇ ਮੁਕਾਬਲੇ ਘੱਟ ਮੰਨਿਆ ਜਾਵੇ, ਅਰਥਾਤ ਸਮਤਾ ਲਾਇਕ ਨਾ ਠਹਿਰਾਈਏ, ਤਦ ਪ੍ਰਤੀਪ ਦਾ ਚੌਥਾ ਰੂਪ ਹੈ.#ਉਦਾਹਰਣ-#ਦੋਊ ਕਰ ਜੋਰਕਰ ਬੰਦਤ ਗੋਬਿੰਦ ਸਿੰਘ,#ਦੇਤ ਹੈਂ ਅਨੰਦ ਸੁਖਕੰਦ ਅਘਮੰਦ ਹੀ,#ਸ੍ਯਾਲ ਤੇ ਮ੍ਰਿਗਿੰਦ ਪਟਬੀਜਨੇ ਦਿਨਿੰਦ ਕਰੇ,#ਕੀਟ ਤੇ ਗਜਿੰਦ ਪੰਥ ਦਯੋ ਗਤਿਵੰਦ ਹੀ,#ਮਸ਼ਕ ਖਗਿੰਦ ਜਿਨ ਕਾਕ ਤੇ ਮਰਾਲ ਵ੍ਰਿੰਦ,#ਰੰਕ ਤੇ ਨਰਿੰਦ ਕਰੇ ਬੰਦਤ ਮੁਕੰਦ ਹੀ,#ਸੁੰਦਰ ਮੁਖਾਰਵਿੰਦ ਸੋਹਤ ਸੰਤੋਖ ਸਿੰਘ#ਹੀਨ ਜੇ ਕਲੰਕ ਤੋ ਸਮਾਨ ਹੋਤ ਚੰਦ ਹੀ#(ਨਾਪ੍ਰ)#ਹ) ਉਪਮੇਯ ਦੇ ਮੁਕਾਬਲੇ ਉਪਮਾਨ ਨੂੰ ਅਤਿ ਤੁੱਛ ਮੰਨਕੇ ਉਸ ਦੀ ਸਮਤਾ ਦੇਣੀ ਅਯੋਗ ਠਹਿਰਾਈ ਜਾਵੇ, ਇਹ ਪ੍ਰਤੀਪ ਦਾ ਪੰਜਵਾਂ ਰੂਪ ਹੈ.#ਉਦਾਹਰਣ-#ਪੁਖਕਰ ਭਰੇ ਪੁਖਕਰ ਪੁਖਕਰ ਜ੍ਯੋਂ,#ਪੇਖਕਰ ਸਸੀ ਕਰ ਕਰੈ ਦੁਤਿ ਹੀਨ ਹੈ,#ਪੁਖਕਰ ਹੀਨ ਦਿਨਕਰ ਕਰੈ ਛੀਨ ਤਿਸ,#ਖਰਧਾਰੀ ਦੇਹ ਪਰ ਯਾਂਤੇ ਸੋ ਮਲੀਨ ਹੈ,#ਸੁਖਮਾ ਨਿਹਾਰ ਭੌਰ ਦਾਹਤ ਅਪਾਰ ਆਨ,#ਜਾਰਤ ਤੁਖਾਰ ਐਸੇ ਔਗੁਨ ਅਧੀਨ ਹੈ,#ਸਤਗੁਰੁ ਰਾਮਦਾਸ ਚਰਨ ਮੁਕਤਿ ਦੇਤ#ਉਪਮਾ ਕਮਲ ਕੀ ਨ ਬਨੈ ਵਿਧਿਹੀਨ ਹੈ.#(ਨਾਪ੍ਰ)


ਸੰ. ਸੰਗ੍ਯਾ- ਕਿਨਾਰਾ. ਤਟ. ਕੰਢਾ.


ਦੇਖੋ, ਪ੍ਰਤ੍ਯਯ.


ਸੰਗ੍ਯਾ- ਪ੍ਰਤੋਸ. ਪਰਿਤੋਸ. ਪੂਰਣ. ਪ੍ਰਸੰਨਦਾ. ਸੰਤੋਖ.


ਸੰਗ੍ਯਾ- ਸ਼ਹਰ ਦੇ ਵਿੱਚ ਦਾ ਚੌੜਾ ਰਾਹ. "ਚਾਰ ਪ੍ਰਤੋਲੀ ਰਚੀਐ." (ਗੁਪ੍ਰਸੂ) ੨. ਬਾਜਾਰ ਦੀ ਗਲੀ। ੩. ਸ਼ਹਰ ਵੱਲ ਦਾ ਕਿਲੇ ਦਾ ਦਰਵਾਜਾ.


ਦੇਖੋ, ਪ੍ਰਤ੍ਯੰਗ. "ਕਟਗੇ ਭਟ ਅੰਗ ਪਤੰਗਾ." (ਕ੍ਰਿਸਨਾਵ)


ਪਤੰਚਿਕਾ. ਧਨੁਖ ਦੀ ਡੋਰੀ. ਦੇਖੋ, ਪ੍ਰਤਿੰਚਾ.