Meanings of Punjabi words starting from ਸ

ਸੰਗ੍ਯਾ- ਸ੍ਵਰਗ. ਦੇਵਲੋਕ. ਅਮਰਾਵਤੀ.


ਸੰ. ਸਮੁੰਦਰ ਰਿੜਕਣ ਸਮੇਂ ਰਤਨਾਂ ਵਿੱਚ ਨਿਕਲੀ ਇੱਕ ਨਸ਼ੀਲੀ ਚੀਜ. ਸ਼ਰਾਬ. ਵਾਲੀਮੀਕਯ ਰਾਮਾਇਣ ਬਾਲ ਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੋਂ ਹੀ ਦੇਵਤਾ ਸੁਰ ਕਹਾਏ ਹਨ ਪੁਰਾਣੇ ਜਮਾਨੇ ਸੁਰਾ ਦੀ ਵਡੀ ਮਹਿਮਾ ਮੰਨੀ ਗਈ ਸੀ. ਅਯੋਧ੍ਯਾ ਕਾਂਡ ਦੇ ੫੨ ਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਜਦ ਸੀਤਾ, ਰਾਮਚੰਦ੍ਰ ਜੀ ਨਾਲ ਵਨਵਾਸ ਨੂੰ ਜਾਂਦੀ ਹੋਈ ਗੰਗਾ ਨਦੀ ਲੰਘੀ, ਤਦ ਮੰਨਤ ਮੰਨੀ ਕਿ- ਹੇ ਗੰਗਾ! ਜੇ ਰਾਮ ਵਨਵਾਸ ਤੋਂ ਮੁੜਕੇ ਅਯੋਧ੍ਯਾ ਦਾ ਰਾਜ ਪਾਉਣਗੇ ਤਾਂ ਮੈ ਤੇਰੇ ਕਿਨਾਰੇ ਰਹਿਣ ਵਾਲੇ ਬ੍ਰਾਹਮਣਾਂ ਨੂੰ ਹਜਾਰਾਂ ਗਊਆਂ ਦੇਵਾਂਗੀ ਅਤੇ ਇੱਕ ਹਜਾਰ ਘੜਾ ਸੁਰਾ ਦਾ ਤੈਨੂੰ ਅਰਪਾਂਗੀ, ਅਰ ਮਾਸ, ਚਾਵਲ ਆਦਿ ਸਾਮਗ੍ਰੀ ਨਾਲ ਤੇਰੀ ਪੂਜਾ ਕਰਾਂਗੀ. "ਸੁਰਾ ਅਪਵਿਤ੍ਰ, ਨੇਤੁ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ." (ਮਲਾ ਰਵਿਦਾਸ)#ਬਾਈਬਲ ਵਿੱਚ ਭੀ ਖੁਦਾ ਨੂੰ ਸ਼ਰਾਬ ਅਰਪਣੀ ਪਾਈ ਜਾਂਦੀ ਹੈ. ਦੇਖੋ, Judges ਕਾਂਡ ੯. ਆਯਤ ੧੨, ੧੩.#ਮੁਸਲਮਾਨਾਂ ਦੇ ਸ੍ਵਰਗ ਵਿੱਚ ਭੀ ਸ਼ਰਾਬ ਆਮ ਹੈ. ਦੇਖੋ, ਕੁਰਾਨ ਸੂਰਤ ੫੧, ਆਯਤ ੨੩.#ਸਿੱਖਧਰਮ ਵਿੱਚ ਸੁਰਾ ਦਾ ਪੂਰਾ ਤਿਆਗ ਹੈ. ਦੇਖੋ, ਮਦੁ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਾ ਦੀ ਥਾਂ "ਸਰਾ" ਪਦ ਭੀ ਹੈ. "ਸਚੁ ਸਰਾ ਗੁੜ ਬਾਹਿਰਾ." (ਸ੍ਰੀ ਮਃ ੧)#ਸੰਵਰਤ ਸਿਮ੍ਰਿਤਿ ਵਿੱਚ ਸੁਰਾ ਤਿੰਨ ਪ੍ਰਕਾਰ ਦੀ ਲਿਖੀ ਹੈ-#गौडी माधूवीच पौष्ठीच विज्ञेया त्रिविधा सुरा.#ਗੁੜ ਦੀ, ਮਹੂਏ ਅਥਵਾ ਸ਼ਹਿਦ ਦੀ, ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣੀ ਹੋਈ. ਐਸਾ ਹੀ ਮਨੁ ਦਾ ਲੇਖ ਹੈ. ਦੇਖੋ, ਅਃ ੧੧, ਸ਼ਃ ੯੪. ਸਿਮ੍ਰਿਤੀਆਂ ਵਿੱਚ ਤਾੜ ਖਜੂਰ ਆਦਿ ਦੀ ਸੁਰਾ ਮਿਲਾਕੇ ਗਿਆਰਾਂ ਪ੍ਰਕਾਰ ਦੀ ਭੀ ਲਿਖੀ ਹੈ.


ਸੰ. ਵਿ- ਉੱਤਮ ਰਾਜ੍ਯ. ਅੱਛਾ ਰਾਜ। ੨. ਸੰਗ੍ਯਾ- ਬੰਬਈ ਅਹਾਤੇ ਕਾਠੀਆਵਾੜ ਦਾ ਇਲਾਕਾ.


ਦੇਵਤਾ ਅਤੇ ਦੈਤ. ਸੁਰ- ਅਸੁਰ.


ਦੇਖੋ, ਰਾਹਾ.


ਸੰਗ੍ਯਾ- ਝਾਰੀ. ਝੱਝਰ। ੨. ਕਮੰਡਲੁ। ੩. ਸੰ सुराधृ ਸੁਰਾਧ੍ਰਿ. ਸ਼ਰਾਬ ਧਾਰਨ ਵਾਲੀ. ਧਾਤੁ ਜਾਂ ਕੱਚ ਦੀ ਝਾਰੀ, ਜਿਸ ਵਿੱਚ ਸ਼ਰਾਬ ਰੱਖੀਦੀ ਹੈ. "ਸੂਲ ਸੁਰਾਹੀ ਖੰਜਰ ਪਿਆਲਾ." (ਹਜਾਰੇ ੧੦)


ਦੇਖੋ, ਸੁਰਾਖ.