Meanings of Punjabi words starting from ਸ

ਫ਼ਾ. [سُوراخ] ਸੁਰਾਖ਼. ਸੰਗ੍ਯਾ- ਛੇਦ. ਗਲੀ. ਛਿਦ੍ਰ. ਰੰਧ੍ਰ. ਮੋਰੀ.


ਉੱਤਮ ਪ੍ਰੇਮ, ਸੁੱਚਾ ਪਿਆਰ। ੨. ਤੁ. [سُراغ] ਸੁਰਾਗ਼. ਪੈੜ. ਖੋਜ.


ਦੇਖੋ, ਚਮਰ ਅਤੇ ਚਾਮਰੀ.


ਦੇਖੋ, ਚਮਰ ਅਤੇ ਚਾਮਰੀ.


ਵਿ- ਸ਼ਰਾਬ ਦਾ ਆਚਮਨ ਕਰਨ ਵਾਲਾ. ਸ਼ਰਾਬ ਪੀਣ ਵਾਲਾ.


ਵਿ- ਉੱਤਮ ਰਾਜ। ੨. ਸ੍ਵਰਾਜ੍ਯ. ਅਪਨਾ ਰਾਜ. "ਜਿਮਿ ਸੁਰਾਜ ਖਲ ਊਧਮ ਗਇਊ." (ਤੁਲਸੀ) ਭਾਰਤ ਦਾ ਸ੍ਵਰਾਜ ਖਲਾਂ ਦੇ ਊਧਮ ਨਾਲ ਨਾਸ਼ ਹੋਇਆ.


ਸੰਗ੍ਯਾ- ਦੇਵਤਿਆਂ ਦੀ ਆਪਗਾ (ਨਦੀ). ਗੰਗਾ। ੨. ਮੰਦਾਕਿਨੀ. ਆਕਾਸ਼ ਗੰਗਾ.