Meanings of Punjabi words starting from ਪ

ਦੇਖੋ, ਪ੍ਰਿਥੀਸ.


ਵਿ- ਦੇਣ ਵਾਲਾ. ਦਾਤਾ. ਇਸ ਸ਼ਬਦ ਦਾ ਪ੍ਰਯੋਗ ਦੂਜੇ ਸ਼ਬਦਾਂ ਦੇ ਅੰਤ ਹੋਇਆ ਕਰਦਾ ਹੈ, ਜਿਵੇਂ- ਸਿੱਧਿਪ੍ਰਦ, ਸੁਖਪ੍ਰਦ, ਮੋਕ੍ਸ਼੍‍ਪ੍ਰਦ ਆਦਿ.


ਵਿ- ਚੰਗੀ ਤਰਾਂ ਦਗਧ (ਜਲਿਆ) ਹੋਇਆ.


ਦੇਖੋ, ਪ੍ਰਦਕ੍ਸ਼ਿਣ। ੨. ਵਿ- ਪ੍ਰਦਕ੍ਸ਼ਿਣਿਤ. ਜਿਸ ਦੀ ਪਰਿਕ੍ਰਮਾ ਕੀਤੀ ਗਈ ਹੈ. "ਸਾਧੁ ਪ੍ਰਦੱਛਨ." (ਅਕਾਲ)


ਸੰਗ੍ਯਾ- ਪ੍ਰਦਰ੍‍ਸ਼ਨ. ਦਿਖਾਉਣ ਦੀ ਕ੍ਰਿਯਾ ਦਿਖਾਉਣਾ. ਪ੍ਰਕਟ ਕਰਨਾ.


ਸੰ. प्रदर्शनी. ਦੇਖੋ, ਨੁਮਾਯਸ਼.


ਸੰਗ੍ਯਾ- ਦੇਣ ਦੀ ਕ੍ਰਿਯਾ। ੨. ਵਿਆਹ. ਸ਼ਾਦੀ। ੩. ਅੰਕੁਸ਼.