Meanings of Punjabi words starting from ਸ

ਸ਼ਰਾਬ ਪੀਣ ਦਾ ਕਰਮ. ਸ਼ਰਾਬਖ਼ੋਰੀ. "ਕਬੀਰ, ਭਾਂਗ ਮਾਛੁਲੀ ਸੁਰਾਪਾਨਿ." (ਸ. ਕਬੀਰ)


ਵਿ- ਸ਼ਰਾਬ ਪੀਣ ਵਾਲਾ. "ਤਰਕ ਸੁਧਾ ਕੋ ਹੋਇ ਸੁਰਾਪੀ." (ਨਾਪ੍ਰ)


ਸੰ. सुरार्दन ਸੰਗ੍ਯਾ- ਦੇਵਤਿਆਂ ਨੂੰ ਅਰ੍‍ਦਨ (ਮਲਨ) ਵਾਲਾ ਦੈਤ. ਦੇਵਤਿਆਂ ਦੇ ਵੈਰੀ. "ਸੂਰ ਸੁਰਾਰਦਨ." (ਅਕਾਲ)


ਸੰਗ੍ਯਾ- ਦੇਵਤਿਆਂ ਦਾ ਆਲਯ (ਘਰ). ਸ੍ਵਰਗ। ੨. ਦੇਵਮੰਦਿਰ। ੩. ਸੁਰਾ (ਸ਼ਰਾਬ) ਦਾ ਆਲਯ (ਘਰ) ਕਲਾਲਖਾਨਾ.


ਸੰ. सुराङ्गना, ਸੰਗ੍ਯਾ- ਸੁਰ- ਅੰਗਨਾ. ਅਪਸਰਾ. ਦੇਵਤਿਆਂ ਦੀ ਇਸਤ੍ਰੀ। ੨. ਦੇਵੀ.


ਵਿ- ਸੁਰ (ਦੇਵਤਾ) ਦਾ ਅੰਤ ਕਰਨ ਵਾਲਾ. ਦੇਵਤਿਆਂ ਦਾ ਵੈਰੀ। ੨. ਸੰਗ੍ਯਾ- ਰਾਖਸ। ੩. ਰਾਵਣ ਦਾ ਇੱਕ ਪੁਤ੍ਰ.