Meanings of Punjabi words starting from ਸ

ਦੇਵਤਾ ਕਰਕੇ। ੨. ਦੇਵਤਾ ਦਾ. ੩. ਦੇਖੋ, ਸੁਰਿ ਨਰ.


ਸੰ. सुहृजन ਸੁਹ੍ਰਿੱਜਨ. ਵਿ- ਸੱਜਨ ਲੋਕ. ਨੇਕਦਿਲ ਆਦਮੀ. "ਸੁਰਿਜਨ ਮਿਲੇ ਪਿਆਰੇ." (ਟੋਡੀ ਮਃ ੫)


ਦੇਖੋ, ਸੁਹਿਰਦ "ਭਾਈ ਮੀਤ ਸੁਰਿਦ ਕੀਏ." (ਸ੍ਰੀ ਮਃ ੫)


ਉੱਤਮ ਰਿਦਾ। ੨. ਦੇਖੋ, ਸੁਹਿਰਦ. "ਸਜਨੁ ਸੁਰਿਦਾ ਸੁਹੇਲਾ ਸਹਿਜੇ." (ਸਾਰ ਮਃ ੫)


ਦੇਖੋ, ਸੁਰਿਦ.


ਦੇਵਤਾ ਅਤੇ ਮਨੁੱਖ. "ਸੁਰਿ ਨਰ ਅਸੁਰ ਅੰਤੁ ਨਹੀ ਪਾਯਉ। ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ." (ਸਵੈਯੇ ਮਃ ੪. ਕੇ) ੨. ਦੈਵੀ ਗੁਣਾਂ ਵਾਲੇ ਪੁਰਖ. ਦੇਵ ਰੂਪ ਮਨੁੱਖ. "ਸੁਰਿ ਨਰ ਸੁਘੜ ਸੁਜਾਣ ਗਾਵਹਿ." (ਵਡ ਛੰਤ ਮਃ ੧) ੩. ਸੰ. ਸ੍ਵੈਰਿ ਨਰ. ਸ੍ਵਇੱਛਾ ਚਾਰੀ ਲੋਕ. ਸ੍ਵਤੰਤ੍ਰ ਨਰ. ਭਾਵ- ਦੇਸ ਉੱਪਰ ਸ੍ਵਤੰਤ੍ਰ ਹੁਕਮ ਕਰਨ ਵਾਲੇ ਰਾਜੇ ਆਦਿ. "ਆਖਹਿ ਦਾਨਵ ਆਖਹਿ ਦੇਵ। ਆਖਹਿ ਸੁਰਿ ਨਰ ਮੁਨਿ ਜਨ ਸੇਵ।।" (ਜਪੁ) "ਸੁਰਿ ਨਰਦੇਵ ਅਸੁਰ ਤ੍ਰੈ ਗੁਨੀਆ." (ਆਸਾ ਮਃ ੫)


ਨਾਥੇਸ਼੍ਵਰ. ਯੋਗਿਰਾਜ. "ਸੁਣਿਐ ਸਿਧ ਪੀਰ ਸੁਰਿਨਾਥ." (ਜਪੁ) ਸੁਣਨ ਤੋਂ ਸਭ ਦਾ ਪਤਾ ਲਗਦਾ ਹੈ.


ਸੁਰੇਂਦ੍ਰ. ਦੇਵਰਾਜ ਇੰਦ੍ਰ.


ਸੁਰੇਂਦ੍ਰ ਦੇ ਇੰਦ੍ਰ. ਇੰਦ੍ਰ ਦੇ ਭੀ ਪਤੀ. "ਬਲਵੰਡ ਅਖੰਡ ਸੁਰਿੰਦਹਿ ਇੰਦ੍ਰੁ." (ਨਾਪ੍ਰ)


ਸੰ. ਸੰਗ੍ਯਾ- ਦੇਵੀ. ਦੇਵਤਾ ਦੀ ਇਸਤ੍ਰੀ. "ਸੁਰੀ ਆਸੁਰੀ ਕਿੰਨ੍ਰਨੀ ਰੀਝ ਰਹਿਤ ਪੁਰਨਾਰਿ." (ਚਰਿਤ੍ਰ ੨)


ਸੰ. स्व- हृता ਸ੍ਵਹ੍ਰਿਤਾ. ਵਿ- ਸ੍ਵ (ਧਨ) ਨਾਲ ਲਿਆਂਦੀ ਹੋਈ. ਮੁੱਲ ਲਈ ਗੋੱਲੀ. ਬਾਂਦੀ. "ਤੂੰ ਸਾਵਾਣੀ ਹੈ ਕਿ ਸੁਰੀਤਾ?" (ਭਾਗੁ) ਧ੍ਰਵ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਤੂੰ ਸ੍ਵਕੀਯਾ ਹੈਂ ਜਾਂ ਗੋੱਲੀ। ੨. ਦੇਖੋ, ਰੀਤ.