Meanings of Punjabi words starting from ਪ

ਸੰ. ਪ੍ਰਦੋਸ. ਸੰਗ੍ਯਾ- ਭਾਰੀ ਦੋਸ (ਪਾਪ). ਵਡਾ ਗੁਨਾਹ। ੨. ਉਹ ਹਨੇਰਾ, ਜੋ ਸੰਧਿਆ ਵੇਲੇ ਹੁੰਦਾ ਹੈ। ੩. ਸੰਧ੍ਯਾਕਾਲ. ਸੂਰਜ ਦੇ ਛਿਪਣ ਦਾ ਵੇਲਾ.


ਦੇਖੋ, ਦਾੜਵੀ। ੨. ਪ੍ਰਦਾਤਾ (प्रदातृ). ਦੇਣ ਵਾਲਾ। ੩. ਪ੍ਰਦੱਤ ਦਿੱਤਾ ਹੋਇਆ.


ਸੰ. ਸੰਗ੍ਯਾ- ਜੰਗ. ਲੜਾਈ. ਯੁੱਧ.


ਸੰ. ਪ੍ਰਧਰ੍ਸਣ. ਸੰਗ੍ਯਾ- ਚੰਗੀ ਤਰਾਂ ਧਮਕਾਉਣ ਦੀ ਕ੍ਰਿਯਾ. ਦਬਾਉਣਾ. ਡਾਟਣਾ. ਤਾੜਨਾ. "ਦੁਸਟ ਪ੍ਰਧਰਖਣ." (ਅਕਾਲ)


ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ.