Meanings of Punjabi words starting from ਕ

ਦੇਖੋ, ਕ੍ਰਿਪਣ. "ਧਾਇ ਧਾਇ ਕ੍ਰਿਪਨ ਸ੍ਰਮ ਕੀਨੋ ਇਕਤ੍ਰ ਕਰੀ ਹੈ ਮਾਇਆ." (ਟੋਡੀ ਮਃ ੫)


ਸੰਗ੍ਯਾ- ਕ੍ਰਿਪਾਲਤਾ. "ਧਾਰੀ ਹਰਿ ਪ੍ਰਭੁ ਕ੍ਰਿਪਫਾ." (ਪ੍ਰਭਾ ਮਃ ੪) ਦੇਖੋ, ਫਾ.


ਦੇਖੋ, ਕ੍ਰਿਪਾਲੁ.


ਸੰਗ੍ਯਾ- ਕ੍ਰਿਪਾਲੁਤਾ. "ਧਾਰੀ ਹਰਿ ਕ੍ਰਿਪਲੇ." (ਨਟ ਮਃ ੪)


कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)


ਕ੍ਰਿਪਾ ਦਾ ਸਮੁੰਦਰ. "ਕ੍ਰਿਪਾਸਿੰਧੁ ਕਾਲਤ੍ਰਯ ਦਰਸੀ." (ਹਜਾਰੇ ੧੦) ੨. ਕਰ੍‍ਪਰ (ਖੋਪਰੀਆਂ) ਦਾ ਸਮੁੰਦਰ. ਕਰ੍‍ਪਰਸਿੰਧੁ. ਰਣਭੂਮਿ. "ਕ੍ਰਿਪਾਸਿੰਧੁ ਕਾਲੀ ਗਰੱਜੀ ਕਰਾਲੰ." (ਵਿਚਿਤ੍ਰ) ਘੋਰ ਮੈਦਾਨ ਵਿੱਚ ਕਾਲੀ ਗਰਜੀ.


ਕ੍ਰਿਪਾ- ਆਕਰ. ਕ੍ਰਿਪਾ ਦੀ ਖਾਨਿ.


ਦੇਖੋ, ਕ੍ਰਿਪੀ.