Meanings of Punjabi words starting from ਪ

ਸੰਗ੍ਯਾ- ਪ੍ਰਧਾਨਪੁਰੁਸ. ਸਭ ਤੋਂ ਸਿਰੋਮਣਿ ਪੁਰਖ। ੨. ਕਰਤਾਰ. "ਪ੍ਰਧਾਨਪੁਰਖੁ ਪ੍ਰਗਟੁ ਸਭ ਲੋਇ." (ਸੁਖਮਨੀ) ੩. ਪ੍ਰਕ੍ਰਿਤਿ ਅਤੇ ਬ੍ਰਹਮ.


ਵਿ- ਪ੍ਰਧਾਨਤਾ ਵਾਲਾ. "ਸਦੈਵੰ ਪ੍ਰਧਾਨਿਯ." (ਜਾਪੁ) ੨. ਸੰ. ਪ੍ਰਧ੍ਯਾਨ. ਸੰਗ੍ਯਾ- ਵਿਚਾਰ. ਵਿਵੇਕ.


ਦੇਖੋ, ਪ੍ਰਧਾਨ ੬. "ਸਗਲ ਪੁਰਖ ਮਹਿ ਪੁਰਖ ਪ੍ਰਧਾਨੁ." (ਸੁਖਮਨੀ)


ਸੂਖਮ ਬੁੱਧਿ. ਪ੍ਰਧਾਨ ਮਤਿ। ੨. ਹੱਛੀ ਸਮਝ ਵਾਲਾ.


ਦੇਖੋ, ਪ੍ਰਣ.


ਦੇਖੋ, ਪ੍ਰਣਾਸਨ. "ਦਹਨ ਅਘ ਪਾਪ ਪ੍ਰਨਾਸਨ." (ਸਵੈਯੇ ਮਃ ੨. ਕੇ)