ਦੇਖੋ, ਸਰੋਦ। ੨. ਸੰ. ਸੰਗ੍ਯਾ- ਸ਼ਰਾਬ ਦਾ ਸਮੁੰਦਰ. ਸੁਰਾ (ਸ਼ਰਾਬ) ਹੀ ਜਿਸ ਵਿੱਚ ਉਦੰ (ਜਲ) ਰੂਪ ਹੈ.
nan
ਸੰ. ਸ੍ਵਰੋਦਯ. ਸੰਗ੍ਯਾ- ਇੱਕ ਤੰਤ੍ਰ ਸ਼ਾਸਤ੍ਰ, ਜਿਸ ਵਿੱਚ ਸ੍ਵਰ (ਸ੍ਵਾਸਾਂ) ਦਾ ਵਿਚਾਰ ਲਿਖਿਆ ਹੈ. ਸੱਜੇ ਖੱਬੇ ਸੁਰਾਂ ਤੋਂ ਸ਼ੁਭ ਅਸ਼ੁਭ ਫਲ ਅਨੇਕ ਰੀਤਿ ਨਾਲ ਮੰਨੇ ਹਨ. ਕਿਸੇ ਵਹਿਮੀ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਨਾਉਂ ਲੈ ਕੇ ਭੀ ਸੁਰੋਦਾ ਗ੍ਰੰਥ ਲਿਖਿਆ ਹੈ, ਜੋ ਅਸਲ ਵਿੱਚ ਚਰਣਦਾਸ ਦੇ ਸ੍ਵਰੋਦਯ ਦੀ ਹੀ ਗੁਰਮੁਖੀ ਅੱਖਰਾਂ ਵਿੱਚ ਜ੍ਯੋਂ ਕੀ ਤ੍ਯੋਂ ਨਕਲ ਹੈ। ੨. ਵੈਸਨਵ ਸਾਧੂ ਚਰਣਦਾਸ ਦਾ ਰਚਿਆ ਸ੍ਵਰੋਦਯ ਗ੍ਰੰਥ ਸਾਧੂਆਂ ਵਿੱਚ ਪ੍ਰੇਮ ਨਾਲ ਪੜ੍ਹਿਆ ਜਾਂਦਾ ਹੈ.
ਵਿ- ਉੱਤਮ ਰੰਗ. ਸੁੰਦਰ ਰੰਗ. "ਸੁਰੰਗ ਰੰਗੀਲੇ ਹਰਿ ਹਰਿ ਧਿਆਇ." (ਭੈਰ ਨਾਮਦੇਵ) ੨. ਸੰਗ੍ਯਾ- ਲਾਲ ਰੰਗ. "ਭਟ ਤਨ ਭੰਗਹਿ। ਬਰਨ ਸੁਰੰਗਹਿ।।" (ਗੁਪ੍ਰਸੂ) ੩. ਕੈਲੇ ਰੰਗ ਦਾ ਘੋੜਾ। ੪. ਸੰ. ਸਾਰੰਗ. ਮ੍ਰਿਗ. "ਜਿਮ ਲਾਗ ਬਾਣ ਸੁਰੰਗ." (ਰਾਮਾਵ) ੫. ਇੱਕ ਪ੍ਰਕਾਰ ਦਾ ਪੁਰਾਣਾ ਬਾਜਾ. ਸ੍ਵਰਾਂਗ. ਇਹ ਗਜ ਨਾਲ ਵਜਾਈਦਾ ਸੀ. ਇਸੇ ਦਾ ਰੂਪਾਂਤਰ ਸਾਰੰਗੀ ਹੈ. "ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ." (ਕਲਕੀ). ੬. ਸੰ. सुरङ्ग ਸੁਰੰਗਾ. ਸੁਁਰਗ. mine. "ਉਡਹਿ ਸੁਰੰਗਨ ਮਾਰ ਗਜਬ ਕੀ." (ਗੁਪ੍ਰਸੂ) ੭. ਜ਼ਮੀਨਦੋਜ਼ ਰਸਤਾ. Tunnel.
nan
nan
ਵਿ- ਸੁੰਦਰ ਰੰਗ ਵਾਲਾ। ੨. ਸੰਗ੍ਯਾ- ਸਾਜ. ਬਾਜਾ. ਸੁਰਾਂ ਨੂੰ ਧਾਰਨ ਕਰਨ ਵਾਲਾ. "ਧੰਨੁ ਸੁਰਾਗ ਸੁਰੰਗੜੇ." (ਵਾਰ ਰਾਮ ੨. ਮਃ ੫) ਦੇਖੋ, ਸੁਰੰਗ ੫.
ਇਹ ਸਾਰੰਗਪੁਰ ਦਾ ਹੀ ਦੂਜਾ ਨਾਉਂ ਹੈ. ਇਹ ਨਗਰ ਮੱਧ ਭਾਰਤ (ਸੀ. ਪੀ. ) ਦੇ ਦੇਵਾਸਰਾਜ ਵਿੱਚ ਹੈ. ਕਿਸੇ ਵੇਲੇ ਇਹ ਬਹੁਤ ਪ੍ਰਸਿੱਧ ਅਸਥਾਨ ਸੀ. ਅਨੇਕ ਇਤਿਹਾਸਾਂ ਵਿੱਚ ਇਸ ਦਾ ਜ਼ਿਕਰ ਆਇਆ ਹੈ. "ਸੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲਕੇ." (ਅਕਾਲ)
ਸੰਗ੍ਯਾ- ਸੁਰੰਗ ਲਾਉਣ ਵਾਲਾ ਆਦਮੀ. "ਰਾਨੀ ਬੋਲ ਸੁਰੰਗਿ੍ਯਾ ਲੀਨਾ." (ਚਰਿਤ੍ਰ ੩੪੭)
ਵਿ- ਸੁੰਦਰ ਰੰਗ ਵਾਲਾ.
ਵਿ- ਅੱਛੇ ਰੰਗ ਵਾਲਾ। ੨. ਦੇਖੋ, ਸੁਰੰਗਿਯਾ.
nan