ਸੰਗ੍ਯਾ- ਉੱਤਮ ਰੀਤਿ ਨਾਲ ਰੰਗਣ (रङ्गन) ਦੀ ਕ੍ਰਿਯਾ। ੨. ਵਿ- ਸੁਰੰਜਨ ਕਰਨ ਵਾਲਾ. ਉੱਤਮ ਰੰਗ ਰੰਗਣ ਵਾਲਾ. "ਆਦਿ ਜੁਗਾਦਿ ਅਨਾਦਿ ਸਰਬ ਸੁਰੰਜਨੋ. (ਭਾਗੁ) ੩. ਚੰਗੀ ਤਰਾਂ ਪ੍ਰਸੰਨ ਕਰਨ ਵਾਲਾ.
ਸੁਰੇਂਦ੍ਰ. ਇੰਦ੍ਰ. "ਸੁਰੰਦ ਸੁ ਬੁੱਧਿ ਬਿਸਾਰਦ." (ਕ੍ਰਿਸਨਾਵ) ੨. ਸ੍ਵਰ ਦੇਣ ਵਾਲਾ.
ਅ਼. [ثُلث] ਸੁਲਸ. ਸੰਗ੍ਯਾ- ਤੀਜਾ ਹਿੱਸਾ. ਤਿਹਾਈ.¹
ਅ਼. [صُلح] ਸੁਲਹ਼. ਸੰਗ੍ਯਾ- ਮੇਲ. ਮਿਲਾਪ। ੨. ਸ਼ਾਂਤਿ
ਅ਼. [صُلح کل] ਸੁਲਹਕ਼ੁਲ. ਵਿ- ਸਭ ਨਾਲ ਮਿਲਾਪ ਰੱਖਣ ਵਾਲਾ. ਸਭ ਦਾ ਮਿਤ੍ਰ। ੨. ਸੰਗ੍ਯਾ- ਸਿੱਖ ਸਮਾਜ. ਗੁਰੂ ਨਾਨਕ ਦੇਵ ਦਾ ਪੰਥ.
nan
ਇੱਕ ਪਾਠਣ, ਜੋ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਸੀ. ਇਹ ਪ੍ਰਿਥੀ ਚੰਦ ਦਾ ਮਿਤ੍ਰ ਹੋਣ ਕਰਕੇ ਅਕਾਰਣ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ਼ ਦੇਣਾ ਚਾਹੁੰਦਾ ਸੀ, ਪਰ ਗੁਰੂ ਕੇ ਕੋਠੇ ਪ੍ਰਿਥੀਚੰਦ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸਕੇ ਭੁੜਥਾ ਹੋ ਗਿਆ. "ਸੁਲਹੀ ਹੋਇ ਮੂਆ ਨਾਪਾਕ." (ਬਿਲਾ ਮਃ ੫) ਦੇਖੋ, ਕੋਠਾ ਗੁਰੂ ਕਾ.
ਸੰ. शुल्क ਸ਼ੁਲ੍ਕ. ਸੰਗ੍ਯਾ- ਮੁੱਲ. ਕੀਮਤ। ੨. ਟੈਕਸ (tax). ਮਹਿਸੂਲ. "ਕੋਸ਼ਪ ਹੋਇ ਸ਼ਾਹ ਕੋ ਜੈਸੇ। ਤਿਸ ਤੇ ਸੁਲਕ ਭ੍ਰਿਤ੍ਯ ਲੇ ਕੈਸੇ?" (ਨਾਪ੍ਰ) ੩. ਕੰਨ੍ਯਾ ਦਾ ਮੁੱਲ.
ਸੰਗ੍ਯਾ- ਉੱਤਮ ਲਕ੍ਸ਼੍ਣ. ਚੰਗੇ ਚਿੰਨ੍ਹ। ੨. ਵਿ- ਚੰਗੇ ਲੱਛਣਾਂ ਵਾਲਾ.
nan