Meanings of Punjabi words starting from ਪ

ਸੰ. प्रवर्षण. ਸੰਗ੍ਯਾ ਮੀਂਹ ਵਰਸਣ ਦਾ ਭਾਵ. ਵਰਖਾ. "ਸਰਧਾਰ ਪ੍ਰਬਰਖਣ." (ਅਕਾਲ) ੨. ਕਿਸ੍ਕਿੰਧਾ ਪਾਸ ਇੱਕ ਪਹਾੜ, ਜਿਸ ਪੁਰ ਰਾਮਚੰਦ੍ਰ ਜੀ ਕੁਝ ਕਾਲ ਠਹਿਰੇ ਸਨ.


ਵਿ- ਬਹੁਤ ਬਲ ਵਾਲਾ. ਜ਼ੋਰਾਵਰ.


ਦੇਖੋ, ਪ੍ਰਵਾਹ.


ਦੇਖੋ, ਪ੍ਰਵਾਹਣ.


ਸੰ. ਪ੍ਰਵਾਦ. ਸੰਗ੍ਯਾ- ਪਰਸਪਰ ਬਾਤ ਚੀਤ। ੨. ਸ਼ੁਹਰਤ. ਚਰਚਾ "ਸੁਨ ਪ੍ਰਬਾਦ ਕੋ ਬਚਨ ਬਖਾਨਾ." (ਨਾਪ੍ਰ) ੩. ਨਿੰਦਾ. ਬਦਨਾਮੀ.


ਸੰ. ਪ੍ਰ- ਵੀਣ. ਪ੍ਰਵੀਣ. ਵਿ- ਜੋ ਵੀਣਾ ਨਾਲ ਚੰਗੀ ਤਰਾਂ ਗਾਵੇ. ਗਾਉਣ ਵਜਾਉਣ ਵਿੱਚ ਪੂਰਾ ਨਿਪੁਣ। ੨. ਚਤੁਰ. ਦਾਨਾ। ੩. ਨਿਪੁਣ. ਗੁਣ ਵਿੱਚ ਪੂਰਣ.