Meanings of Punjabi words starting from ਸ

ਵਿ- ਚੰਗੇ ਲੱਛਣਾਂ ਵਾਲਾ (ਵਾਲੀ). ੨. ਦੇਖੋ, ਸੁਲਖਣੀ ਮਾਤਾ.


ਮਾਤਾ ਚੰਦੋ ਦੇ ਉਦਰ ਤੋਂ ਮੂਲਚੰਦ ਚੋਣੇ ਖਤ੍ਰੀ ਦੀ ਸੁਪੁਤ੍ਰੀ, ਜਿਸ ਦੇ ਪੇਉਕੇ ਪੱਖੋਕੇ ਪਿੰਡ (ਜਿਲਾ ਗੁਰਦਾਸਪੁਰ) ਸਨ. ਇਸ ਦਾ ਵਿਆਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ੨੪ ਜੇਠ ਸੰਮਤ ੧੫੪੪ ਨੂੰ ਬਟਾਲੇ ਹੋਇਆ. ਦੋ ਪੁਤ੍ਰ (ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ) ਇਸ ਦੇ ਉਦਰ ਤੋਂ ਪ੍ਰਗਟੇ. ਮਾਤਾ ਜੀ ਦਾ ਦੇਹਾਂਤ ਰਾਵੀ ਦੇ ਕਿਨਾਰੇ ਕਰਤਾਰਪੁਰ ਵਿੱਚ ਹੋਇਆ ਹੈ. ਗੋਤ੍ਰ ਦੇ ਕਾਰਣ ਇਤਿਹਾਸ ਵਿੱਚ ਕਈ ਥਾਂ "ਮਾਤਾਚੋਣੀ" ਨਾਉਂ ਭੀ ਆਉਂਦਾ ਹੈ। ੨. ਦੇਖੋ, ਅਮਰਦਾਸ ਸਤਿਗੁਰੂ.


ਦੇਖੋ, ਸੁਲਖਣੀ ਅਤੇ ਸੁਲਖਣੀ ਮਾਤਾ.


ਵਿ- ਨਿਸ਼ਾਨੇ ਉੱਪਰ ਠੀਕ ਬੈਠਣ ਵਾਲਾ ਸ਼ਸਤ੍ਰ. "ਲਾਂਬੀ ਸੁਲਗ ਤੁਫੰਗ ਅਨੇਕ." (ਗੁਪ੍ਰਸੂ) ੨. ਚੰਗੀ ਤਰਾਂ ਹੱਥ ਲੱਗਿਆ। ੩. ਘੋੜਾ ਬਾਜ਼ ਆਦਿਕ, ਜੋ ਇਸ਼ਾਰੇ ਤੇ ਕੰਮ ਕਰਨ.


ਕ੍ਰਿ- ਧੁਖਣਾ. ਅਗਨੀ ਦਾ ਗੋਹੇ ਲੱਕੜ ਆਦਿ ਨੂੰ ਲੱਗਕੇ ਹੌਲੇ ਹੌਲੇ ਜਲਨਾ.


ਕ੍ਰਿ- ਪੇਚ ਵਿਚੋਂ ਨਿਕਲਣਾ. ਗੁੰਝਲ ਦਾ ਖੁਲਣਾ. ਮਨ ਦਾ ਸ਼ੱਕ ਦੂਰ ਹੋਣਾ.