Meanings of Punjabi words starting from ਪ

ਸੰ. ਵਿ- ਜਾਗਿਆ ਹੋਇਆ. ਹੋਸ਼ ਵਿੱਚ ਆਇਆ ਹੋਇਆ। ੨. ਗਿਆਨੀ. ਪੰਡਿਤ। ੩. ਪ੍ਰਫੁੱਲ. ਖਿੜਿਆ ਹੋਇਆ.


ਸੰਗ੍ਯਾ- ਜਾਗਣ ਦਾ ਭਾਵ। ੨. ਪੂਰਣ ਗਿਆਨ। ੩. ਤਸੱਲੀ. ਦਿਲਾਸਾ.


ਦੇਖੋ, ਪ੍ਰਬੋਧ ਚੰਦ੍ਰੋਦਯ.


ਕ੍ਰਿਸਨ ਮਿਸ੍ਰ ਪੰਡਿਤ ਦਾ ਰਚਿਆ ਨਾਟਕ, ਜਿਸ ਵਿੱਚ ਮੋਹ ਵਿਵੇਕ ਦਾ ਯੁੱਧ ਵਰਣਨ ਹੈ. ਚੇਦਿ ਦੇ ਚੰਦੇਲ ਰਾਜਪੂਤ ਕ੍ਰਿਤਵਰਮਾ ਦੀ ਆਗ੍ਯਾ ਨਾਲ, ਜਿਸ ਨੇ ਸਨ ੧੦੪੯ ਤੋਂ ੧੧੦੦. ਤੀਕ ਰਾਜ ਕੀਤਾ, ਇਹ ਗ੍ਰੰਥ ਸਨ ੧੦੬੫ ਵਿੱਚ ਕਵੀ ਨੇ ਬਣਾਇਆ ਹੈ. ਪੰਡਿਤ ਗੁਲਾਬ ਸਿੰਘ ਜੀ ਨੇ ਇਸ ਦਾ ਛੰਦਬੱਧ ਹਿੰਦੀ ਅਨੁਵਾਦ ਸੰਮਤ ੧੮੪੯ ਵਿੱਚ ਕੀਤਾ ਹੈ. ਇਸ ਦਾ ਪ੍ਰਸਿੱਧ ਨਾਮ ਪ੍ਰਬੋਧਚੰਦ੍ਰ ਨਾਟਕ ਹੈ.


ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ.


ਦੇਖੋ, ਪ੍ਰਭੁ. "ਪ੍ਰਭ ਆਏ ਸਰਣਾ ਭਉ ਨਹੀ ਕਰਣਾ." (ਮਾਰੂ ਸੋਲਹੇ ਮਃ ੫)