Meanings of Punjabi words starting from ਚ

ਕ੍ਰਿ- ਲਸਕਣਾ (ਲਿਸ਼ਕਣਾ). ਪ੍ਰਕਾਸ਼ਨਾ। ੨. ਭੜਕਣਾ.


ਵਿ- ਚੌਕੰਨਾ, ਹੋਸ਼ਿਆਰ. ਸਾਵਧਾਨ. "ਜੋ ਨ੍ਰਿਪ ਚਮਕਾ ਨਾ ਰਹੈ." (ਚਰਿਤ੍ਰ ੫੦)


ਸੰਗ੍ਯਾ- ਚਮਤਕਾਰ. ਪ੍ਰਭਾ "ਚਮਕਾਰ ਬੀਜੁਲ ਤਹੀ." (ਸੋਰ ਨਾਮਦੇਵ) ਭੜਕਾਉਣ (ਉਕਸਾਉਣ) ਦੀ ਕ੍ਰਿਯਾ. "ਹਸਤੀ ਦੀਨੋ ਚਮਕਾਰ." (ਭੈਰ ਨਾਮਦੇਵ)


ਕ੍ਰਿ. ਵਿ- ਚਮਕਕੇ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੪)


ਸੰਗ੍ਯਾ- ਚੰਮ ਦਾ ਕੋਰੜਾ. ਚੰਮ ਦੀ ਪਤਲੀ ਛਟੀ.