Meanings of Punjabi words starting from ਤ

ਸੰ. ਸੰਗ੍ਯਾ- ਵੰਸ਼ ਫੈਲਾਉਣ ਵਾਲੀ ਪੁਤ੍ਰੀ. ਬੇਟੀ. ਦੇਖੋ, ਤਨੀਯਾ.


ਸੰਗ੍ਯਾ- ਦੇਹ ਦਾ ਵੈਰੀ, ਠਗ. (ਸਨਾਮਾ) ੨. ਰੋਗ। ੩. ਵਿਕਾਰੀ. ਐ਼ਬੀ।


ਸੰ. ਤਨੂਰੁਹ. ਸੰਗ੍ਯਾ- ਸ਼ਰੀਰ ਵਿੱਚੋਂ ਉੱਗੇ ਹੋਏ ਰੋਮ. "ਤਨਰੁਹ ਖਰੇ ਤਰੋਵਰ ਜਾਲ." (ਗੁਪ੍ਰਸੂ) ਸ਼ਰੀਰ ਦੇ ਰੋਮ ਇਉਂ ਖੜੇ ਹਨ, ਮਾਨੋ ਬਹੁਤ ਬਿਰਛ ਹਨ.


ਸੰ. ਸੂਖਮ ਅੰਗਾਂ ਵਾਲੀ ਇਸਤ੍ਰੀ.


ਤਣਿਆ. ਫੈਲਿਆ. ਦੇਖੋ, ਤਨਨਾ. "ਸਗਲ ਪਸਾਰਾ ਤੁਮ ਤਨਾ." (ਮਾਰੂ ਸੋਲਹੇ ਮਃ ੫) ੨. ਸੰਗ੍ਯਾ- ਵਿਸ੍ਤਾਰ. ਫੈਲਾਉ. "ਸਗਲ ਸਮਗ੍ਰੀ ਜਾਕਾ ਤਨਾ." (ਸੁਖਮਨੀ) ੩. ਫ਼ਾ. ਬਿਰਛ ਦਾ ਧੜ। ੪. ਬਿਰਛ ਦੀ ਜ਼ਮੀਨ ਵਿੱਚ ਫੈਲੀ ਹੋਈ ਜੜ. ਪ੍ਰਤਾਨ। ੫. ਤਨਯ (ਪੁਤ੍ਰ) ਦੀ ਥਾਂ ਭੀ ਤਨਾ ਸ਼ਬਦ ਆਇਆ ਹੈ। ੬. ਨਿਘੰਟੁ ਵਿੱਚ ਤਨਾ ਦਾ ਅਰਥ ਧਨ ਹੈ. "ਸਰਣਿਸਹਾਈ ਸੰਤਹ ਤਨਾ." (ਮਾਰੂ ਸੋਲਹੇ ਮਃ ੫) ਸੰਤਾਂ ਦਾ ਧਨ.


ਸੰਗ੍ਯਾ- ਤਣਨ ਦਾ ਭਾਵ। ੧. ਖਿੱਚ.


ਤਨਨ ਕਰਵਾਈ. ਫੈਲਾਈ. "ਪੁਰੀਆ ਏਕ ਤਨਾਈ." (ਗਉ ਕਬੀਰ) ਦੇਖੋ, ਗਜ ਨਵ.


ਅ਼. [تناشُخ] ਨਸਖ਼ (ਅਦਲ ਬਦਲ) ਹੋਣ ਦਾ ਭਾਵ. ਆਵਾਗਮਨ. ਜੀਵਾਤਮਾ ਦਾ ਇੱਕ ਦੇਹ ਛੱਡਕੇ ਦੂਜੇ ਸ਼ਰੀਰ ਵਿੱਚ ਪ੍ਰਵੇਸ਼. Transmigration. ਦੇਖੋ, ਆਵਾਗਮਨ.


ਅ਼. [تنازع] ਤਨਾਜ਼ਅ਼. ਸੰਗ੍ਯਾ- ਨਜ਼ਾਅ਼ (ਝਗੜਨ) ਦਾ ਭਾਵ. ਝਗੜਾ. ਵਿਵਾਦ.


ਤਨਾਂ ਨੂੰ. ਸ਼ਰੀਰਾਂ ਨੂੰ. "ਪੁ੍ਰਛੇਦੈ ਤਨਾਨੰ." (ਗ੍ਯਾਨ)