Meanings of Punjabi words starting from ਧ

ਸੰ. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. "ਸਗਲ ਤੁਮਾਰੀ ਧਾਰਣਾ." (ਮਾਰੂ ਸੋਲਹੇ ਮਃ ੫) ੨. ਅੰਤਹਕਰਣ ਦੀ ਉਹ ਵ੍ਰਿੱਤਿ, ਜੋ ਬਾਤ ਨੂੰ ਧਾਰਣ ਕਰਦੀ ਹੈ. ਸਮਝ। ੩. ਦ੍ਰਿੜ੍ਹ ਨਿਸ਼ਚਾ। ੪. ਯੋਗਮਤ ਅਨੁਸਾਰ ਮਨ ਦੀ ਉਹ ਟਿਕੀ ਹੋਈ ਹਾਲਤ, ਜਿਸ ਵਿਚ ਹੋਰ ਸਾਰੇ ਭਾਵ ਭੁੱਲਕੇ ਕੇਵਲ ਬ੍ਰਹਮ ਦਾ ਧ੍ਯਾਨ ਰਹਿਂਦਾ ਹੈ। ੫. ਧਰਮ ਦੀ ਰਹਿਤ। ੬. ਛੰਦਪਾਠ ਅਤੇ ਗਾਉਣ ਦੀ ਰੀਤਿ.


ਵਿ- ਧਾਰਣ ਵਾਲਾ। ੨. ਸੰਗ੍ਯਾ- ਬ੍ਰਹਮ. ਕਰਤਾਰ. "ਧਾਰਣਿ ਧਾਰਿਰਹਿਓ ਬ੍ਰਹਮੰਡ." (ਸੁਖਮਨੀ)


ਸੰ. ਸੰਗ੍ਯਾ- ਨਾੜੀ. ਨਬਜ। ੨. ਪੰਕ੍ਤਿ. ਸ਼੍ਰੇਣੀ. ਕਤਾਰ। ੩. ਪ੍ਰਿਥਿਵੀ.


ਵਿ- ਧਾਰਣ ਕਰਨ ਯੋਗ੍ਯ.


ਦੇਖੋ, ਧਾਰਾਧਰ। ੨. ਡਿੰਗ. ਇੰਦ੍ਰ. ਵਰਖਾ ਦਾ ਪਤਿ ਦੇਵਤਾ.


ਦੇਖੋ, ਧੜਧੰਮੜ। ੨. ਦੇਖੋ, ਧਾਰਾਧਰ.


ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)


ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)