Meanings of Punjabi words starting from ਫ

ਦੇਖੋ, ਫਾਤੀਆ.


[فاطِمہ] ਫ਼ਾਤ਼ਿਮਹ. ਖ਼ਦੀਜਾ ਦੇ ਉਦਰ ਤੋਂ ਹਜਰਤ ਮੁਹ਼ੰਮਦ ਦੀ ਸੁਪੁਤ੍ਰੀ ਅਤੇ ਇਮਾਮ ਅ਼ਲੀ ਦੀ ਧਰਮ ਪਤਨੀ, ਜੋ ਹ਼ਸਨ ਹੁਸੈਨ ਦੀ ਮਾਤਾ ਸੀ. ਇਸ ਦਾ ਜਨਮ ਮੱਕੇ ਵਿੱਚ ਸਨ ੬੦੬ ਅਤੇ ਦੇਹਾਂਤ ਮਦੀਨੇ ਸਨ ੬੩੨ ਵਿੱਚ ਹੋਇਆ। ੨. ਮੁਹ਼ੰਮਦ ਸਾਹਿਬ ਦੇ ਚਾਚੇ ਹਮਜ਼ਾ ਦੀ ਬੇਟੀ.


ਅ਼. [فاتِح] ਫ਼ਾਤਿਹ਼. ਪ੍ਰਾਰੰਭ. ਆਰੰਭ।#੨. ਫਤੇ ਕਰਨ ਵਾਲਾ. ਵਿਜਯੀ। ੩. [فاتہ] ਕੁਰਾਨ ਦੀ ਪਹਿਲੀ ਸੂਰਤ, ਜਿਸ ਦੀਆਂ ਸੱਤ ਆਯਤਾਂ ਹਨ. ਇਸਲਾਮ ਵਿੱਚ ਇਹ ਮੂਲਮੰਤ੍ਰ ਕਰਕੇ ਮੰਨੀ ਗਈ ਹੈ. ਇਸ ਦਾ ਪਾਠ ਖਾਸ ਕਰਕੇ ਰੋਗੀਆਂ ਦੇ ਰੋਗ ਦੂਰ ਕਰਨ ਲਈ ਅਰ ਮੋਏ ਪ੍ਰਾਣੀਆਂ ਦੇ ਭਲੇ ਵਾਸਤੇ ਕੀਤਾ ਜਾਂਦਾ ਹੈ. ਪੰਜਾਬੀ ਵਿੱਚ ਕਹਾਣ ਹੈ ਕਿ "ਉਸ ਦੀ ਫਾਤੀਆ ਪੜ੍ਹਿਆ ਗਿਆ." ਇਸ ਦਾ ਭਾਵ ਹੈ ਕਿ ਉਸ ਦਾ ਅੰਤ ਹੋ ਗਿਆ. ਇਸੇ ਦੇ ਮੁਕਾਬਲੇ ਸਿੱਖਾਂ ਵਿੱਚ ਕਹਾਵਤ ਹੈ ਕਿ "ਉਸ ਦਾ ਸੋਹਿਲਾ ਪੜ੍ਹਿਆ ਗਿਆ." ਭਾਵ ਕੀਰਤਨ ਸੋਹਿਲਾ ਪੜ੍ਹਕੇ ਮ੍ਰਿਤਕ ਸੰਸਕਾਰ ਕੀਤਾ ਗਿਆ.#ਫਾਤੀਏ ਦਾ ਪਾਠ ਨਮਾਜ ਸਮੇਂ ਭੀ ਹੁੰਦਾ ਹੈ. "ਨੀਤ ਖੈਰ ਫਾਤਿਯਾ ਦੇਤ ਊਹਾਂ ਭਏ." (ਚਰਿਤ੍ਰ ੧੪੯) "ਫਾਤੀਆ ਦੇਨ ਦੁਆਇ." (ਸਃ ਮਃ ੧. ਬੰਨੋ)


ਦੇਖੋ, ਫਾਤੀਆ.


ਸਿੰਧੀ. ਫਸਿਆ ਹੋਇਆ. ਫੰਧੇ ਵਿੱਚ ਪਿਆ. ਪਾਸ਼ਬੱਧ. "ਮੋਹ ਮਾਇਆ ਨਿਤ ਫਾਥਾ." (ਜੈਤ ਮਃ ੪) "ਫਾਹੀ ਫਾਥੇ ਮਿਰਗ ਜਿਉ." (ਵਾਰ ਮਲਾ ਮਃ ੩)


ਅ਼. [فاضل] ਫ਼ਾਜਲ. ਵਿ- ਵਾਧੂ. ਫ਼ਜ਼ੂਲ. "ਬੋਲਣ ਫਾਦਲੁ ਨਾਨਕਾ, ਦੁਖ ਸੁਖ ਖਸਮੈ ਪਾਸਿ." (ਵਾਰ ਮਾਝ ਮਃ ੨) "ਬੋਲੇ ਫਾਦਿਲੁ ਬਾਦਿ." (ਸੀ ਅਃ ਮਃ ੧) ੨. ਦੇਖੋ, ਫਾਜਿਲ.


ਸੰਗ੍ਯਾ- ਫੰਧਾ. ਪਾਸ਼. "ਕਟੀਐ ਕਾਲ ਦੁਖ ਫਾਧੋ." (ਗਉ ਛੰਤ ਮਃ ੫) "ਕਾਟੇ ਮਾਇਆ ਫਾਧਿਓ." (ਦੇਵ ਮਃ ੫)