ਡਿੰਗ. ਪਰਾਕ੍ਰਮ ਬਲ। ੨. ਹਿੰਮਤ. ਉੱਦਮ.
ਸੰਗ੍ਯਾ- ਪ੍ਰਭੁ (ਰਾਜਾ) ਦੀ ਅਨੀਕਿਨੀ (ਸੈਨਾ). ਰਾਜਾ ਦੀ ਫੌਜ. (ਸਨਾਮਾ)
ਸੰਗ੍ਯਾ- ਪ੍ਰਭੁਤਾ ਪ੍ਰਭੁਤ੍ਵ ਵਡਾਈ ਬਜ਼ੁਰਗੀ। ੨. ਸਾਹਿਬੀ. ਮਾਲਿਕਪਨ. "ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ." (ਧਨਾ ਮਃ ੯) ੩. ਹੁਕੂਮਤ.
nan
nan
ਸੰ. ਸੰਗ੍ਯਾ- ਪਰਾਕ੍ਰਮ. ਬਲ। ੨. ਜਨਮ। ੩. ਸੰਸਾਰ. ਜਗਤ। ੪. ਵਿਸਨੁ.
nan
ਸੰ. ਪਰਿਭ੍ਰਮਣ. ਸੰਗ੍ਯਾ- ਘੁੰਮਣਾ, ਫਿਰਨਾ. "ਪ੍ਰਭਵਨੁ ਕਰੈ ਬੂਝੈ ਨਹਿ ਤ੍ਰਿਸਨਾ." (ਬਿਲਾ ਅਃ ਮਃ ੪) ੨. ਸੰ. ਪ੍ਰਭਵਨ. ਉਤਪੱਤਿ। ੩. ਉਤਪੱਤਿ ਦਾ ਅਸਥਾਨ। ੪. ਮੂਲ. ਜੜ.
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ.
ਸੰ. ਪ੍ਰਭਾਵ. ਸੰਗ੍ਯਾ- ਅਸਰ. "ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ." (ਅਕਾਲ) ੨. ਦੇਖੋ, ਪ੍ਰਭਾਵ.
ਸੰ. ਪ੍ਰ- ਭਾਸ ਵਿ- ਪੂਰਣ ਪ੍ਰਭਾ ਸਹਿਤ. ਪ੍ਰਕਾਸ਼ਮਾਨ. ਚਮਤਕਾਰੀ. "ਕਥਾਣ ਕੱਥੋਂ ਪ੍ਰਭਾਸ." (ਬ੍ਰਹਮਾਵ) ੨. ਸੰਗ੍ਯਾ- ਪ੍ਰਕਾਸ਼. ਜ੍ਯੋਤਿ। ੩. ਦੱਖਣ ਵਿੱਚ ਦ੍ਵਾਰਾਵਤੀ ਪਾਸ ਸਮੁੰਦਰ ਦੇ ਕਿਨਾਰੇ ਇੱਕ ਅਸਥਾਨ, ਜਿਸ ਦਾ ਨਾਮ ਸੋਮਤੀਰਥ ਭੀ ਹੈ. ਇੱਥੇ ਯਾਦਵਵੰਸ਼ ਦੀ ਕ੍ਰਿਸਨ ਜੀ ਸਹਿਤ ਸਮਾਪਤੀ ਹੋਈ. ਦੇਖੋ, ਸੋਮਨਾਥ ਅਤੇ ਪਰਭਾਸ। ੪. ਇੱਕ ਵਸੁ ਦੇਵਤਾ. ਦੇਖੋ, ਅਸਟ ਸਾਖੀ। ੫. ਸੰ. ਪ੍ਰਭਾਸਾ. ਕਥਨ. ਉਪਦੇਸ਼.
ਸੰਗ੍ਯਾ- ਪ੍ਰਭਾ (ਪ੍ਰਕਾਸ਼) ਕਰਨ ਵਾਲਾ, ਸੂਰਜ। ੨. ਚੰਦ੍ਰਮਾ। ੩. ਅਗਨਿ। ੪. ਸਮੁੰਦਰ.