Meanings of Punjabi words starting from ਸ

ਸੰ. ਸ੍ਵਲ੍‌ਪ. ਵਿ- ਬਹੁਤ ਘੱਟ. "ਅਲਪ ਅਹਾਰ ਸੁਲਪ ਸੀ ਨਿੰਦ੍ਰਾ." (ਹਜਾਰੇ ੧੦)


ਸੁਲਫਾ ਪੀਣ ਵਾਲਾ. ਦੇਖੋ, ਸੁਲਫਾ ੨.


ਅ਼. [سُلفہ] ਉਹ ਵਸਤੂ ਜੋ ਨਿਰਣੇ ਕਾਲਜੇ ਖਾਧੀ ਜਾਵੇ। ੨. ਇੱਕ ਨਸ਼ੇਦਾਰ ਪਦਾਰਥ, ਜੋ ਤੰਬਾਕੂ ਅਤੇ ਭੰਗ ਦੇ ਮੇਲ ਤੋਂ ਬਣਦਾ ਹੈ. ਇਸ ਨੂੰ ਚਿਲਮ ਵਿੱਚ ਰੱਖਕੇ ਧੂਆਂ ਪੀਤਾ ਜਾਂਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਦਿਲ ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ.


ਦੇਖੋ, ਸੁਲਭ.


ਸੁਲਹੀ ਖਾਨ ਦੇ ਵਡੇ ਭਾਈ ਦਾ ਪੁਤ੍ਰ, ਜੋ ਚੰਦੂ ਦੀ ਪ੍ਰੇਰਣਾ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਤਾਪ ਦੇਣ ਗਿਆ ਸੀ, ਅਰ ਅਮ੍ਰਿਤਸਰ ਜੀ ਦੇ ਰਸਤੇ ਤਨਖ਼੍ਵਾਹ (ਤਲਬ) ਬਾਬਤ ਨੌਕਰ ਪਠਾਣਾਂ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ.


ਵਿ- ਜੋ ਆਸਾਨੀ ਨਾਲ ਮਿਲ ਸਕੇ. ਜਿਸ ਦੇ ਲੱਭਣ ਵਿੱਚ ਔਖ ਨਾ ਹੋਵੇ.


ਦੇਖੋ, ਸੁਲਹ.


ਕ੍ਰਿ- ਸੁਲਾਨਾ. ਸ਼ਯਨ ਕਰਾਉਣਾ.


ਸ- ਉੱਲਾਸ. ਉਮੰਗ ਵਾਲਾ. ਦੇਖੋ, ਭਾਬੜਾ ੨.