Meanings of Punjabi words starting from ਪ

ਸੰਗ੍ਯਾ- ਦੁਪਹਰ ਦਾ ਵੇਲਾ, ਜਦ ਸੂਰਜ ਪੂਰੇ ਪ੍ਰਕਾਸ਼ ਸਹਿਤ ਹੁੰਦਾ ਹੈ. "ਪ੍ਰਭਕਾਲ ਮਾਨੋ ਸਭੈ ਰਸਮਿ ਭਾਨੰ." (ਪਾਰਸਾਵ)


ਚਮਕਣ ਵਾਲਾ ਕੀੜਾ. ਜੁਗਨੂੰ. ਖਦ੍ਯੋਤ.


ਵਿ- ਪ੍ਰਭਾਸਿਤ. ਕਥਨ ਕੀਤਾ. ਆਖਿਆ. ਭਾਖਣ (ਕਥਨ) ਕੀਤਾ। ੨. ਸੰਗ੍ਯਾ- ਵ੍ਯਾਖ੍ਯਾ. ਬਿਆਨ.


ਸੰਗ੍ਯਾ- ਉਹ ਸਮਾਂ, ਜਦ ਪ੍ਰਭਾ ਰੌਸ਼ਨੀ) ਉਗਦੀ ਹੈ. ਭੋਰ. ਤੜਕਾ. ਸਵੇਰਾ.


ਸੰ. ਸੰਗ੍ਯਾ- ਦਾਤਣ, ਜੋ ਸਵੇਰੇ ਉਠਕੇ ਕੀਤੀ ਜਾਂਦੀ ਹੈ। ੨. ਇੱਕ ਰਾਗਿਣੀ, ਜੋ ਭੈਰਵ ਠਾਟ ਦੀ ਸੰਪੂਰਣ ਜਾਤਿ ਦੀ ਹੈ. ਇਸ ਵਿਚ ਸੜਜ ਗਾਂਧਾਰ ਮੱਧਮ ਪੰਚਮ ਵਾਦੀ ਅਤੇ ਨਿਸਾਦ ਸ਼ੁੱਧ, ਰਿਸਭ ਅਤੇ ਧੈਵਤ ਕੋਮਲ ਹਨ. ਮੱਧਮ ਵਾਦੀ ਅਤੇ ਸੜਜ ਸੰਵਾਦੀ, ਗ੍ਰਹ ਸੁਰ ਮੱਧਮ ਹੈ. ਇਸ ਦੇ ਗਾਉਣ ਦਾ ਸਮਾਂ ਅਮ੍ਰਿਤਵੇਲਾ ਹੈ.#ਆਰੋਹੀ- ਸ ਰਾ ਗ ਮ ਪ ਧਾ ਨ ਸ.#ਆਵਰੋਹੀ- ਸ ਨ ਧਾ ਪ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭਾਤੀ ਦਾ ਤੀਹਵਾਂ ਨੰਬਰ ਹੈ.


ਸੰਗ੍ਯਾ- ਸੈਨਾ. (ਸਨਾਮਾ) ੨. ਬਿਜਲੀ.


ਸੰਗ੍ਯਾ- ਸੂਰਜ.


ਸੰਗ੍ਯਾ- ਪ੍ਰਗਟ ਹੋਣ ਦੀ ਕ੍ਰਿਯਾ. ਪ੍ਰਾਦੁਰਭਾਵ। ੨. ਸਮਰਥ, ਸ਼ਕਤਿ। ੩. ਅਸਰ। ੪. ਮਹਿਮਾ. ਮਹਾਤਮ। ੫. ਰੋਬ. ਦਬਦਬਾ। ੬. ਸੂਰਜ ਦਾ ਇੱਕ ਪੁਤ੍ਰ, ਜੋ ਪ੍ਰਭਾ ਦੇ ਗਰਭ ਤੋਂ ਪੈਦਾ ਹੋਇਆ।


ਪ੍ਰਭੁ ਨੇ. ਸ੍ਵਾਮੀ ਨੇ. "ਪ੍ਰਭਿ ਆਪੇ ਪੈਜ ਰਖਾਈ." (ਸੋਰ ਮਃ ੫)