Meanings of Punjabi words starting from ਪ

ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ.


ਕਰਤਾਰ ਦੇ ਦਾਸ਼. ਸ਼ਾਂਤਮਨ ਸਾਧੁ, ਜੋ ਕੇਵਲ ਕਰਦਾਰ ਦੇ ਉਪਾਸਕ ਹਨ.


ਸੰ. ਪ੍ਰਭੂਤਿ. ਸੰਗ੍ਯਾ- ਉਤਪੱਤੀ। ੨. ਸ਼ਕਤਿ। ੩. ਅਧਿਕਤਾ. ਜ਼ਿਆਦਤੀ. "ਪ੍ਰਭੁ ਗਤਿ ਪ੍ਰਭਾ ਹੈ." (ਜਾਪੁ) ੪. ਸੰ. प्रभोक्तृ. ਪ੍ਰਭੋਕ੍ਤਿ. ਭੋਗਣ ਵਾਲਾ। ੫. ਆਪਣੇ ਅਧੀਨ ਰੱਖਣ ਵਾਲਾ.


ਸ੍ਵਾਮੀ (ਕਰਤਾਰ) ਦੇ ਲੋਕ ਸਾਧੁਜਨ.


ਦੇਖੋ, ਪ੍ਰਭੁ. "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)


ਸੰ. ਵਿ- ਜੋ ਚੰਗੀ ਤਰਾਂ ਹੋਇਆ ਹੋਵੇ। ੨. ਪੈਦਾ ਹੋਇਆ. ਉਤਪੰਨ। ੩. ਬਹੁਤ. ਅਧਿਕ.


ਸੰ. ਸੰਗ੍ਯਾ- ਉਤਪੱਤਿ. ਪੈਦਾਇਸ਼। ੨. ਸ਼ਕਤਿ. ਤਾਕਤ। ੩. ਅਧਿਕਤਾ.