Meanings of Punjabi words starting from ਪ

ਸੰ. ਸੰਗ੍ਯਾ- ਭੇਦ. ਜੁਦਾਇਗੀ. ਵਿਭਿੰਨਤਾ। ੨. ਭੰਨਕੇ (ਭੇਦਨ ਕਰਕੇ) ਨਿਕਲਣ ਦੀ ਕ੍ਰਿਯਾ.


ਸੰ. ਸੰਗ੍ਯਾ- ਵਿੰਨ੍ਹਣਾ. ਪਰੋਣਾ। ੨. ਪਾੜਨਾ. ਚੀਰਨਾ। ੩. ਅਲਗ ਕਰਨਾ.


ਪ੍ਰਭੋਕ੍ਤਿ ਚੰਗੀ ਤਰਾਂ ਭੋਗਣ ਵਾਲਾ. "ਨਮਸ੍‌ਤੰ ਪ੍ਰਭੋਗੇ." (ਜਾਪੁ)


ਸੰ. प्रभङ्गिन. ਵਿ- ਤੋੜਨਵਾਲਾ। ੨. ਵਿਨਾਸ਼ਕ. ਨਾਸ਼ ਕਰਤਾ. "ਪ੍ਰਭੰਗੀ ਪ੍ਰਮਾਥੇ." (ਜਾਪੁ) ਪ੍ਰਮਾਥੀਆਂ (ਦੁਖਦਾਈਆਂ) ਨੂੰ ਨਾਸ਼ ਕਰਨ ਵਾਲਾ.


ਸੰ. प्रभञ्जन. ਸੰਗ੍ਯਾ- ਚੰਗੀ ਤਰਾਂ ਤੋੜਨ ਦੀ ਕ੍ਰਿਯਾ। ੨. ਪ੍ਰਚੰਡ ਹਨੇਰੀ। ੩. (ਵਾਯੁ). ਹਵਾ. ਜੋ ਬਿਰਛਾਂ ਨੂੰ ਤੋੜਦੀ ਹੈ.


ਪ੍ਰਭੰਜਨ (ਵਾਯੁ) ਦਾ ਪੁਤ੍ਰ ਹਨੂਮਾਨ। ੨. ਭੀਮਸੇਨ.


ਦੇਖੋ, ਪ੍ਰਭੰਜਨ ੩.


ਸੰ. प्रभृति. ਵ੍ਯ- ਇਤ੍ਯਾਦਿ. ਵਗੈਰਹ.


ਸੰ. ਵਿ- ਬਹੁਤ ਮਤਵਾਲਾ. ਨਸ਼ੇ ਵਿੱਚ ਚੂਰ। ੨. ਪਾਗਲ. ਸਿਰੜਾ.