Meanings of Punjabi words starting from ਸ

ਵਿ- ਉੱਤਮ ਚੀਜ਼। ੨. ਸੰਗ੍ਯਾ- ਆਤਮ ਉਪਦੇਸ਼. "ਜਿਥੈ ਸੁਵਸਤੁ ਨ ਜਾਪਈ." (ਵਾਰ ਰਾਮ ੧. ਮਃ ੨)


ਸੰ. ਸੂਨੁ. ਸੰਗ੍ਯਾ- ਪੁਤ੍ਰ. ਬੇਟਾ. ਦੇਖੋ, ਸੂਨੁ.


ਸੰ. ਸੁਵਰ੍‍ਚਲਾ. ਸੰਗ੍ਯਾ- ਵਿਸ਼੍ਵਕਰਮਾ ਦੀ ਪੁਤ੍ਰੀ, ਸੂਰਜ ਦੀ ਇਸਤ੍ਰੀ, ਜਿਸ ਦਾ ਦੂਜਾ ਨਾਉਂ ਸੰਗ੍ਯਾ ਹੈ. ਇਸ ਨੇ ਜਦ ਘੋੜੀ ਦਾ ਰੂਪ ਧਾਰਿਆ ਸੀ, ਤਦ ਸੂਰਜ ਤੋਂ ਅਸ਼੍ਵਿਨੀਕੁਮਾਰ ਦੇਵਤਾ ਪੈਦਾ ਹੋਏ. ਦੇਖੋ, ਛਾਇਆ। ੨. ਅਲਸੀ। ੩. ਸੌਚਲ. ਸੂਰਜਮੁਖੀ.


ਸੰ. ਸੁਵਰ੍‍ਣ. ਵਿ- ਉੱਤਮ ਰੰਗ. ਸ਼ੁਭ ਵਰਣ. "ਸੁਵਰਨ ਕੋ ਸੁਵਰਨ ਤਨ ਦੁਤਿ ਮਿਲ." (ਗੁਪ੍ਰਸੂ) ੨. ਉੱਤਮ ਜਾਤਿ। ੩. ਉੱਤਮ ਅੱਖਰ। ੪. ਸੰਗ੍ਯਾ- ਸੁਇਨਾ. ਸੋਨਾ. "ਲੋਹਾ ਪਾਰਸ ਭੇਟੀਐ ਮਿਲਿ ਸੰਗਤਿ ਸੁਵਰਨ ਹੋ ਜਾਇ." (ਵਾਰ ਗਉ ੧. ਮਃ ੪) ੫. ਧਤੂਰਾ। ੬. ਸੋਲਾਂ ਮਾਸੇ ਭਰ ਵਜਨ। ੭. ਹਰਿਚੰਦਨ। ੮. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ.