Meanings of Punjabi words starting from ਸ

ਸੰਗ੍ਯਾ- ਸੁਮੇਰੁ, ਜੋ ਸੁਇਨੇ ਦਾ ਲਿਖਿਆ ਹੈ. ੨. ਦੱਖਣੀ ਬਿਹਾਰ ਵਿੱਚ ਗਿਰਿਵਰ੍‍ਯ ਸ਼ਹਿਰ ਪਾਸ ਇੱਕ ਪਹਾੜ.


ਦੇਖੋ, ਸਵੱਲਾ.


ਕ੍ਰਿ- ਸੁਲਾਉਣਾ. ਸੁਲਾਨਾ. ਸ਼ਯਨ ਕਰਾਉਣਾ. "ਪਤਿ ਸੁਤ ਪ੍ਰਿਥਮ ਸੁਵਾਇ ਕਰ." (ਚਰਿਤ੍ਰ ੨੫੯)


ਵਿ- ਉੱਤਮ ਵਾਸਨਾ. ਸੁਗੰਧ। ੨. ਚੰਗੇ ਵਸਤ੍ਰ. ਸੁੰਦਰ ਲਿਬਾਸ। ੩. ਉੱਤਮ ਘਰ। ੪. ਦੇਖੋ, ਸੁਬਾਸ.


ਦੇਖੋ, ਸਵਾਤ ੨.


ਦੇਖੋ, ਸੁਆਣੀ.


ਦੇਖੋ, ਸਵਾਰ। ੨. ਵਿ- ਸ਼ੁਭ ਵਾਰ (ਦਿਨ).


सौवर्ण ਸੌਵਰ੍‍ਣ, ਵਿ- ਸੁਵਰ੍‍ਣ ਦਾ. ਸੁਇਨੇ ਦਾ. ਸੁਨਹਿਰੀ. "ਦੇਹ ਕੰਚਨ ਜੀਨ ਸੁਵਿਨਾ ਰਾਮ." (ਵਡ ਮਃ ੪. ਘੋੜੀਆਂ)