Meanings of Punjabi words starting from ਪ

ਇਸ ਛੰਦ ਦਾ ਨਾਮ "ਨਗਸ੍ਵਰੂਪਿਣੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਲਘੁ ਗੁਰੁ ਕ੍ਰਮ ਨਾਲ ਅਠ ਅੱਖਰ, ਅਥਵਾ- ਜ, ਰ, ਲ, ਗ, , , , .#ਉਦਾਹਰਣ-#ਨ ਦੇਵ ਦਾਨਵਾ ਨਰਾ। ਨ ਸਿੱਧ ਸਾਧਿਕਾ ਧਰਾ।#ਕਲਾ ਧਰੈ ਹਿਰੈ ਸੁਈ।। ×××#(ਵਾਰ ਮਾਝ ਮਃ ੧)#ਅਨੰਦਕੰਦ ਰੂਪ ਹੋ। ਬਲੰਦ ਭੂਪ ਭੂਪ ਹੋ।#ਨ ਆਦਿ ਅੰਤ ਤੋਹਿ ਕੋ। ਸਮਾਨ ਆਨ ਹੋਹਿ ਕੋ?#(ਗੁਪ੍ਰਸੂ)


ਦੇਖੋ, ਪਰਮਾਣੁ.


ਸੰ. प्रभातृ. ਸੰਗ੍ਯਾ- ਪ੍ਰਮਾਣ ਦ੍ਵਾਰਾ ਪ੍ਰਮੇਯ ਦੇ ਗ੍ਯਾਨ ਨੂੰ ਪ੍ਰਾਪਤ ਕਰਨ ਵਾਲਾ। ੨. ਗਿਆਨ ਦਾ ਕਰਤਾ ਚੇਤਨ ਪੁਰਖ। ੩. ਵਿਸਯ ਤੋਂ ਭਿੰਨ ਵਿਸਯੀ. ਦ੍ਰਸ੍ਟਾ. ਸਾਖੀ.


ਸੰ. ਸੰਗ੍ਯਾ- ਮਥਨ ਦਾ ਭਾਵ. ਰਿੜਕਣਾ। ੨. ਕੁਚਲਣਾ. ਦਲਣਾ। ੩. ਦੁੱਖ ਦੇਣਾ। ੪. ਨਾਸ਼ ਕਰਨਾ. "ਪਖੰਡੰ ਪ੍ਰਮਾਥੰ." (ਨਾਪ੍ਰ)


ਸੰ. प्रमाथिन्. ਵਿ- ਮਥਣ ਵਾਲਾ। ੨. ਦੁਖਦਾਈ. ਦੇਖੋ, ਪ੍ਰਭੰਗੀ। ੩. ਨਾਸ਼ ਕਰਨ ਵਾਲਾ.


ਪ੍ਰ- ਮਾਦ. ਸੰਗ੍ਯਾ- ਨਸ਼ੇ ਦੀ ਖ਼ੁਮਾਰੀ। ੨. ਭੁੱਲ ਵਾਲਾ। ੩. ਬੇਪਰਵਾਹੀ। ੪. ਪਾਗਲਪਨ.


ਸੰ. प्रमादिन. ਵਿ- ਨਸ਼ਈ। ੨. ਭੁੱਲ ਕਰਨ ਵਾਲਾ। ੩. ਸੰਗ੍ਯਾ- ਪਾਗਲ. ਸਿਰੜਾ.