Meanings of Punjabi words starting from ਪ

ਦੇਖੋ, ਪ੍ਰਬੋਧ ਅਤੇ ਪ੍ਰਮੋਦ.


ਸੰਗ੍ਯਾ- ਪ੍ਰਯਤ੍ਨ. ਪੂਰਾ ਯਤਨ. ਪੂਰੀ ਕੋਸ਼ਿਸ਼.


ਦੇਖੋ, ਪਰਯਾਯ.


ਸੰਗ੍ਯਾ- ਯਤਨ. ਕੋਸ਼ਿਸ਼. "ਪ੍ਰਯਾਸ ਤੇ ਈਸ਼੍ਵਰ ਪਾਵੈਂ." (ਨਾਪ੍ਰ) "ਬਹੁ ਕੀਨ ਪ੍ਰਯਾਸ ਭਏ ਸਭ ਬਾਦ." (ਨਾਪ੍ਰ)


ਸੰ. ਸੰਗ੍ਯਾ- ਜਿਸ ਤੋਂ ਚੰਗਾ ਯਗਯ ਹੋਵੇ, ਘੋੜਾ। ੨. ਉੱਤਮ ਯਗ੍ਯ। ੩. ਯਗ੍ਯ ਦਾ ਅਸਥਾਨ। ੪. ਯੂ. ਪੀ. ਵਿੱਚ ਗੰਗਾ ਜਮੁਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ. ਪੁਰਾਣਾਂ ਅਨੁਸਾਰ ਜਦ ਸ਼ੰਖਾਸੁਰ ਪਾਸੋਂ ਵਿਸਨੁ ਨੇ ਵੇਦ ਵਾਪਿਸ ਲਿਆਕੇ ਬ੍ਰਹਮਾ ਨੂੰ ਦਿੱਤੇ, ਤਦ ਉਸ ਨੇ ਦਸ ਅਸ਼੍ਵਮੇਧ ਯਗ੍ਯ ਇੱਥੇ ਕੀਤੇ, ਜਿਸ ਤੋਂ ਨਾਮ "ਪ੍ਰਯਾਗ" ਹੋ ਗਿਆ। ੫. ਪ੍ਰਯਾਗ ਤੀਰਥ ਤੋਂ ਸ਼ਹਰ ਦਾ ਨਾਮ ਭੀ ਪ੍ਰਯਾਗ ਹੋਇਆ ਹੈ, ਜੋ ਹੁਣ ਅਲਾਹਾਬਾਦ ਕਰਕੇ ਪ੍ਰਸਿੱਧ ਹੈ.¹ ਪ੍ਰਯਾਗ ਵਿੱਚ ਇੱਕ ਅਕ੍ਸ਼੍ਯਵਟ ਸੀ, ਜਿਸ ਤੋਂ ਡਿਗਕੇ ਮਰਨਾ ਹਿੰਦੂ ਮੁਕਤਿ ਦਾ ਸਾਧਨ ਜਾਣਦੇ ਸਨ. ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਕਟਵਾ ਦਿੱਤਾ ਸੀ.² ਇਸ ਨਗਰ ਦੇ ਮਹੱਲਾ ਅਹਿਯਾਪੁਰ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ "ਪੱਕੀ ਸੰਗਤਿ" ਨਾਮ ਤੋਂ ਪ੍ਰਸਿੱਧ ਹੈ, ਜਿਸ ਦਾ ਪ੍ਰਬੰਧ ਨਿਰਮਲੇ ਸੰਤਾਂ ਦਾ ਅਖਾੜਾ ਕਰਦਾ ਹੈ.#"ਤਹੀਂ ਪ੍ਰਕਾਸ ਹਮਾਰਾ ਭਯੋ." ਵਿਚਿਤ੍ਰ ਨਾਟਕ ਦੇ ਇਸ ਵਾਕ ਅਨੁਸਾਰ ਦਸ਼ਮੇਸ਼, ਮਾਤਾ ਦੇ ਗਰਭ ਵਿੱਚ ਇਸੇ ਥਾਂ ਵਿਰਾਜੇ ਹਨ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਪ੍ਰਯਾਗ ਪਧਾਰੇ ਹਨ. ਪ੍ਰਯਾਗ ਲਹੌਰ ਤੋਂ ੬੯੭, ਕਲਕੱਤੇ ਤੋਂ ੫੬੦ ਅਤੇ ਬੰਬਈ ਤੋਂ ੮੪੪ ਮੀਲ ਹੈ. ਆਬਾਦੀ ੧੫੫, ੯੭੦ ਹੈ.


ਸੰ. ਸੰਗ੍ਯਾ- ਗਮਨ. ਕੂਚ. ਯਾਤ੍ਰਾ। ੨. ਯੁੱਧ ਲਈ ਚੜ੍ਹਾਈ। ੩. ਕਾਰਜ ਦਾ ਆਰੰਭ.


ਵਿ- ਗਤ. ਗਿਆ "ਚਮੂ ਸੰਗ ਉਮਰਾਵ ਪ੍ਰਯਾਤ." (ਗੁਪ੍ਰਸੂ) ੨. ਮੋਇਆ ਹੋਇਆ। ੩. ਬਹੁਤ ਚਲਣ ਵਾਲਾ.