Meanings of Punjabi words starting from ਪ

ਸੰਗ੍ਯਾ- ਲੰਬਾਈ. ਦੀਰਘਤਾ। ੨. ਸੰਯਮ। ੩. ਮਹਿਂਗਾਈ.


ਸੰਗ੍ਯਾ- ਕਿਸੇ ਕੰਮ ਵਿੱਚ ਜੁੜਨ ਦੀ ਕ੍ਰਿਯਾ. ਕੰਮ ਵਿੱਚ ਲਗਣਾ। ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਸਿੱਧ ਕਰਨ ਦਾ ਯਤਨ। ੩. ਨਾਟਕ ਦਾ ਖੇਡ। ੪. ਰੋਗੀ ਲਈ ਦਵਾਈ ਦੇਣ ਦੀ ਕ੍ਰਿਯਾ. ਉਪਚਾਰ. ਇਲਾਜ। ੫. ਦ੍ਰਿਸ੍ਟਾਂਤ. ਮਿਸਾਲ। ੬. ਘੋੜਾ, ਜੋ ਰਥ ਆਦਿ ਵਿੱਚ ਜੋੜਿਆ ਜਾਂਦਾ ਹੈ। ੭. ਵਰਤਣਾ. ਇਸਤਅ਼ਮਾਲ.


ਦੇਖੋ, ਪ੍ਰਯੋਗ. "ਸਰ ਓਘ ਪ੍ਰਯੋਘ ਚਲਾਵਹਿਂਗੇ." (ਕਲਕੀ) ਤੀਰਾਂ ਦਾ ਸਮੁਦਾਯ ਪ੍ਰਯੋਗ ਕਰਕੇ (ਚਿੱਲੇ ਵਿੱਚ ਜੋੜਕੇ) ਚਲਾਵਹਿਂਗੇ। ੨. ਦੇਖੋ, ਪਰਿਘ. "ਲੋਹ ਮੂਸਲ ਪ੍ਰਯੋਘੰ." (ਵਿਚਿਤ੍ਰ)


ਸੰਗ੍ਯਾ- ਉਹ ਕਾਰਜ, ਜਿਸ ਵਿੱਚ ਚਿੱਤ ਦਾ ਲਗਾਉ ਹੋਵੇ. ਮਤਲਬ. ਗਰਜ.