nan
nan
ਦੇਖੋ, ਪਰਯੰਕ.
ਦੇਖੋ, ਪਰਯੰਤ.
ਸੰਗ੍ਯਾ- ਚੰਗੀ ਤਰਾਂ ਲੀਨ ਹੋਣਾ. ਲੈ ਨੂੰ ਪ੍ਰਾਪਤ ਹੋਣਾ। ੨. ਪੁਰਾਣਾਂ ਵਿੱਚ ਪੁਲਯ ਦਾ ਅਰਥ ਹੈ ਸੰਸਾਰ ਦਾ ਲੀਨ ਹੋਣਾ. ਵਿਸਨੁਪੁਰਾਣ ਦੇ ਅੰਸ਼ ੧. ਅਃ ੭. ਵਿੱਚ ਲੇਖ ਹੈ ਕਿ ਜੀਵਾਂ ਦੇ ਨਿਤ੍ਯ ਮਰਨ ਦਾ ਨਾਮ ਨਿਤ੍ਯਪ੍ਰਲਯ, ਬ੍ਰਹਮਾ ਦੇ ਸੌਣ ਪੁਰ ਨੈਮਿੱਤਿਕਪ੍ਰਲਯ, ਬ੍ਰਹਮਾ ਦੇ ਮਰਨ ਪੁਰ ਪ੍ਰਾਕ੍ਰਿਤਕ ਪ੍ਰਲਯ, ਗ੍ਯਾਨ ਦ੍ਵਾਰਾ ਆਤਮ ਵਿੱਚ ਲੀਨ ਹੋਣ ਤੋਂ ਆਤ੍ਯੰਤਿਕ ਪ੍ਰਲਯ ਹੁੰਦੀ ਹੈ.¹ ਬਾਈਬਲ ਅਨੁਸਾਰ ਹੁਣ ਕਦੇ ਪ੍ਰਲਯ ਨਹੀਂ ਹੋਵੇਗੀ. ਦੇਖੋ, ਇੰਦ੍ਰਧਨੁਖ। ੩. ਕਾਵ੍ਯ ਅਨੁਸਾਰ ਇੱਕ ਸਾਤ੍ਵਿਕ ਭਾਵ, ਅਰਥਾਤ ਕਿਸੇ ਵਸਤੂ ਵਿੱਚ ਤਦਰੂਪ ਹੋਣ ਤੋਂ ਸਿਮ੍ਰਿਤੀ ਦਾ ਅਭਾਵ ਹੋਕੇ ਮੂਰਛਾਦਸ਼ਾ ਨੂੰ ਪ੍ਰਾਪਤ ਹੋਣਾ.
ਪ੍ਰਲਯ ਕਾਲ ਦਾ ਬੱਦਲ, ਜੋ ਪੁਰਾਣਾਂ ਅਨੁਸਾਰ ਮੂਸਲਧਾਰ ਵਰਖਾ ਕਰਕੇ ਸਾਰੀ ਸ੍ਰਿਸ੍ਟਿ ਨੂੰ ਡੋਬ ਦਿੰਦਾ ਹੈ.
ਸੰ. ਸੰਗ੍ਯਾ- ਹੱਛੀ ਤਰਾਂ ਕੱਟਣ ਦੀ ਕ੍ਰਿਯਾ. "ਕਰ ਦਨੁਜ ਪ੍ਰਲਵ ਸੰਤਨ ਉਧਾਰ." (ਰੁਦ੍ਰਾਵ) ੨. ਟੁਕੜਾ. ਧੱਜੀ.
ਪ੍ਰ- ਲਪ. ਸੰਗ੍ਯਾ- ਬਕਬਾਦ. ਨਿਰਰਥਕ ਬੋਲਣਾ। ੨. ਕਥਨ। ੩. ਬੀਮਾਰੀ ਵਿੱਚ ਪਾਗਲਾਂ ਦੀ ਤਰਾਂ ਬੋਲਣ ਦੀ ਕ੍ਰਿਯਾ. ਵਿਯੋਗਦਸ਼ਾ ਵਿੱਚ ਭੀ ਪ੍ਰਲਾਪ ਹੋਇਆ ਕਰਦਾ ਹੈ.
ਵਿ- ਚੰਗੀ ਤਰਾਂ ਲੈ ਹੋਇਆ. ਸਮਾਇਆ ਹੋਇਆ.
ਦੇਖੋ, ਪ੍ਰਲਯ.
ਦੇਖੋ, ਪਲੋਠਨ.
ਸੰ. प्रलम्ब. ਵਿ- ਹੇਠਾਂ ਨੂੰ ਲਟਕਦਾ ਹੋਇਆ। ੨. ਲੰਮਾ। ੩. ਢਿੱਲਾ. ਸੁਸਤ। ੪. ਸੰਗ੍ਯਾ- ਸ਼ਾਖਾ. ਟਾਹਣੀ। ੫. ਸ੍ਤਨ. ਕੁਚ। ੬. ਛਾਤੀ ਪੁਰ ਲਟਕਦਾ ਹੋਇਆ ਹਾਰ। ੭. ਭਾਗਵਤ ਅਨੁਸਾਰ ਇੱਕ ਦੈਤ, ਜੋ ਬਲਰਾਮ ਅਤੇ ਕ੍ਰਿਸ਼ਨ ਜੀ ਨਾਲ ਗੋਪ ਦੀ ਸ਼ਕਲ ਬਣਾਕੇ ਖੇਲਣ ਲੱਗਿਆ ਅਤੇ ਬਲਰਾਮ ਨੂੰ ਮਾਰਨ ਦੀ ਇੱਛਾ ਨਾਲ ਲੈ ਕੇ ਨੱਠਾ, ਅਰ ਬਲਰਾਮ ਦੇ ਹੱਥੋਂ ਮਾਰਿਆ ਗਿਆ. ਦੇਖੋ, ਭਾਗਵਤ ਸਕੰਧ ੧੦. ਅਃ ੧੮.#"ਦੈਤ ਪ੍ਰਲੰਬ ਬਡੋ ਕਪਟੀ#ਤਬ ਬਾਲਕ ਰੂਪ ਧਰ੍ਯੋ ਨ ਜਨਾਯੋ।#ਕੰਧ ਚਢਾਯ ਹਲੀ ਕੋ ਉਡ੍ਯੋ#ਤਿਨ ਮੂਕਨ ਸੋਂ ਧਰ ਮਾਰ ਗਿਰਾਯੋ।।#(ਕ੍ਰਿਸਨਾਵ)