Meanings of Punjabi words starting from ਗ

ਦੇਖੋ, ਗਯਾਤਿ.


ਦੇਖੋ, ਗ੍ਯਾਰਵ.


ਇੱਕ ਭੱਟ, ਜਿਸ ਦੀ ਰਚਨਾ ਭੱਟਾਂ ਦੇ ਸਵੈਯਾਂ ਵਿੱਚ ਹੈ "ਤਜ ਬਿਕਾਰੁ ਮਨ ਗਯੰਦ." (ਸਵੈਯੇ ਮਃ ੪. ਕੇ) ੨. ਇੱਕ ਦੋਹਰੇ ਦਾ ਭੇਦ. ਦੇਖੋ, ਦੋਹਰੇ ਦਾ ਰੂਪ ੧੦। ੩. ਗਜੇਂਦ੍ਰ. ਗਜਰਾਜ. ਵਡਾ ਹਾਥੀ.


ਸੰਗ੍ਯਾ- ਗਲਾ. ਕੰਠ. "ਕਾਲ ਫਾਸਿ ਜਬ ਗਰ ਮੈ ਮੇਲੀ." (ਮਾਰੂ ਮਃ ੯) "ਸੁਆਮੀ ਗਰ ਮਿਲੇ." (ਸਾਰ ਮਃ ੫. ਪੜਤਾਲ) ੨. ਗਰਨਾ. ਗਲਨਾ. ਪਿਘਰਨਾ. "ਗਰ ਸੈਨ ਗਈ ਜਿਮਿ ਆਤਪ ਓਰਾ." (ਸਲੋਹ) ੩. ਸੰ. ਵਿਸ. ਜ਼ਹਿਰ. "ਗਰ ਕੰਠ ਵਸਾਈ." (ਸਲੋਹ) ਸ਼ਿਵ ਨੇ ਜ਼ਹਿਰ ਕੰਠ ਵਸਾਈ." ੩. ਫ਼ਾ. [گر] ਪ੍ਰਤ੍ਯ- ਇਹ ਪਦਾਂ ਦੇ ਅੰਤ ਆਕੇ ਵਾਨ (ਵਾਲਾ) ਆਦਿਕ ਅਰਥ ਦਿੰਦਾ ਹੈ, ਜਿਵੇਂ- ਕਾਰੀਗਰ, ਸੌਦਾਗਰ, ਬਾਜ਼ੀਗਰ ਆਦਿ। ੫. ਫ਼ਾ. ਵ੍ਯ- ਅਗਰ ਦਾ ਸੰਖੇਪ. ਯਦਿ. ਜੇ. "ਤੁਰਾ ਗਰ ਨਜਰ ਹਸ੍ਤ ਲਸ਼ਕਰ ਵ ਜ਼ਰ." (ਜਫਰ)


ਸੰ. ਗ੍ਰਸਨ. ਸੰਗ੍ਯਾ- ਨਿਗਲਨਾ। ੨. ਗ੍ਰਹਣ. ਪਕੜ. ਗਰਿਫ਼ਤ.


ਦੇਖੋ, ਗ੍ਰਹ. "ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ." (ਆਸਾ ਮਃ ੫) "ਪਾਪ ਗਰਹ ਦੁਇ ਰਾਹੁ." (ਵਾਰ ਮਾਝ ਮਃ ੧)