Meanings of Punjabi words starting from ਛ

ਸਟ੍‌ ਚਤ੍ਵਾਰਿੰਸ਼ਤ. ਚਾਲੀ ਉੱਪਰ ਛੀ- ੪੬.


ਸਟ੍‌ ਸਪ੍ਤਤਿ. ਸੱਤਰ ਅਤੇ ਛੀ- ੭੬.


ਇੱਕ ਵਡਾ ਖੂਹ, ਜਿਸ ਉੱਤੇ ਛੀ ਹਰਟ (ਅਰਘੱਟ) ਚਲ ਸਕਦੇ ਹਨ. ਇਹ ਅਮ੍ਰਿਤਸਰ ਤੋਂ ਚਾਰ ਕੋਹ ਪੱਛਮ ਵੱਲ ਵਡਾਲੀ ਪਿੰਡ ਪਾਸ ਹੈ. ਇਹ ਸੰਮਤ ੧੬੫੪ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਬਣਵਾਇਆ ਸੀ. ਦੇਖੋ, ਵਡਾਲੀ ਗੁਰੂ ਕੀ.