Meanings of Punjabi words starting from ਝ

ਸੰਗ੍ਯਾ- ਗਰੋਹ. ਟੋਲਾ। ੨. ਸੰਘਣਾ ਜੰਗਲ। ੩. ਘੁੰਡ (ਨਿਕ਼ਾਬ) ਨੂੰ ਭੀ ਝੁੰਡ ਆਖਦੇ ਹਨ. ਘੁੰਘਟ.


ਸੰਗ੍ਯਾ- ਟੋਲੀ. ਮੰਡਲੀ. "ਝੁੰਡੀ ਪਾਇ ਬਹਹਿ ਨਿਤ ਮਰਣੇ." (ਵਾਰ ਮਾਝ ਮਃ ੧)


ਸੰਗ੍ਯਾ- ਝੋਂਪੜੀ. ਛਪਰੀ. ਕੁੱਲੀ. "ਬਸਤਾ ਤੂਟੀ ਝੁੰਪੜੀ." (ਵਾਰ ਜੈਤ)