Meanings of Punjabi words starting from ਪ

ਪਸ਼੍ਤਾਤਾਪ ਕਰਦਾ ਹੈ। ੨. ਕ੍ਰਿ. ਵਿ- ਪੀਛੇ ਸੇ. ਪਿੱਛੋਂ. ਦੇਖੋ, ਪਛੁਤਹਿ.


ਕ੍ਰਿ- ਪਸ਼੍ਚਾਤਾੱਪ ਕਰਨਾ. ਕੋਈ ਅਯੋਗ ਕੰਮ ਕਰਕੇ ਪਿੱਛੋਂ ਤਪਣਾ.


ਸੰ. ਪਸ਼੍ਚਾਤਾਪ. ਸੰਗ੍ਯਾ- ਕੁਕਰਮ ਕਰਕੇ ਪਿੱਛੋਂ ਤਪਣ ਦੀ ਕ੍ਰਿਯਾ. ਪਛਤਾਵਾ. "ਛੋਡਿ ਜਾਇ ਬਿਖਿਆਰਸ, ਤਉ ਲਾਗੈ ਪਛਤਾਪ." (ਸਾਰ ਮਃ ੪)


ਪਛਤਾਇਆ. ਪਸ਼੍ਚਾਤਾੱਪ ਕੀਤਾ. "ਖੋਇ ਗਿਆਨ ਪਛਤਾਪਿਆ." (ਬਿਹਾ ਛੰਤ ਮਃ ੫)


ਪਸ਼੍ਚਾਤਾੱਪ ਕਰਦਾ ਹੈ. "ਦਿਨਪ੍ਰਤਿ ਕਰੈ ਕਰੈ ਪਛਤਾਪੈ." (ਧਨਾ ਮਃ ੫)


ਦੇਖੋ, ਪਛਤਾਪ.


ਦੇਖੋ, ਪਛਿਮ. "ਪਛਮ ਦੁਆਰੈ ਸੂਰਜ ਤਪੈ." (ਭੈਰ ਕਬੀਰ) ਭੁਜੰਗਮਾ ਵਿੱਚਦੀਂ ਪ੍ਰਾਣਾਂ ਦਾ ਸੰਚਾਰ ਕਰਨ ਤੋਂ ਗਰਮੀ ਪੈਦਾ ਹੁੰਦੀ ਹੈ.