Meanings of Punjabi words starting from ਬ

ਕ੍ਰਿ- ਵੇਗ ਨਾਲ ਫੈਂਕਣਾ. "ਫੇਰ ਬਗਾਇ ਦਯੋ ਹਰਿ ਜੂ, ਕਹਿਂ ਜਾਇ ਗਿਰ੍ਯੋ ਸੁ ਨਹੀਂ ਉਬਰ੍ਯੋ ਹੈ." (ਕ੍ਰਿਸਨਾਵ)


ਦੇਖੋ, ਬੇਗਾਰ.


ਸੰਗ੍ਯਾ- ਵਕ (ਬਗੁਲੇ) ਜੇਹੀ ਸਮਾਧਿ. "ਠਗਦਿਸਟਿ ਬਗਾਲਿਵ ਲਾਗਾ." (ਪ੍ਰਭਾ ਬੇਣੀ)


ਅ਼. [بغاوت] ਸੰਗ੍ਯਾ- ਬਾਗ਼ੀ ਹੋਣ ਦਾ ਭਾਵ. ਰਾਜ ਦ੍ਰੋਹ.