Meanings of Punjabi words starting from ਭ

ਕ੍ਰਿ. ਵਿ- ਭਰਕੇ. ਪੂਰਨ ਕਰਕੇ. "ਸਰ ਭਰਿ ਸੋਖੈ, ਭੀ ਭਰਿ ਪੋਖੈ." (ਓਅੰਕਾਰ) ੨. ਵਾਸਤੇ. ਲਈ. ਸਦਕੇ. "ਏਕ ਬੂੰਦ ਭਰਿ ਤਨੁ ਮਨੁ ਦੇਵਉ." (ਰਾਮ ਕਬੀਰ) ੩. ਲਿਬੜਕੇ. ਆਲੂਦਾ ਹੋਕੇ. "ਅੰਧਾ ਭਰਿਆ ਭਰਿ ਭਰਿ ਧੋਵੈ. (ਪ੍ਰਭਾ ਅਃ ਮਃ ੧)


ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩.


ਸੰ. ਭ੍ਰਸ੍ਟ. ਵਿ- ਡਿਗਿਆ ਹੋਇਆ. ਪਤਿਤ. "ਥਾਨਸਟ ਜਗ ਭਰਿਸਟ ਹੋਏ, ਡੂਬਤਾ ਇਵ ਜਗੁ." (ਧਨਾ ਮਃ ੧) ਦੇਖੋ, ਥਾਨਸਟ.


ਸ੍‍ਥਾਨਭ੍ਰਸ੍ਟ ਥਾਂ (ਪਦਵੀ) ਤੋਂ ਡਿਗਿਆ ਪਤਿਤ. "ਸ ਫਿਰੈ ਭਰਿਸਟਥਾਨੁ." (ਮਃ ੪. ਵਾਰ ਬਿਲਾ)


ਦੇਖੋ, ਭਰਿਸਟ.


ਸੰਗ੍ਯਾ- ਦਾਸੀ. ਟਹਲਣ.