Meanings of Punjabi words starting from ਮ

ਦੇਖੋ, ਮਹੇਸ਼੍ਵਰ। ੨. ਵਿਸਨੁ. ਦੇਖੋ, ਈਸ ੫.


ਸੰ. ਵਿ- ਵਡਾ ਈਸ਼੍ਵਰ. ਮਹਾਨ ਸ੍ਵਾਮੀ। ੨. ਸੰਗ੍ਯਾ- ਕਰਤਾਰ. ਜਗਤਨਾਥ। ੩. ਸ਼ਿਵ। ੪. ਵਿਸਨੁ. ਦੇਖੋ, ਈਸ ੫.


ਸੁਲਤਾਨਪੁਰ ਨਿਵਾਸੀ ਇੱਕ ਧੀਰ ਜਾਤਿ ਦਾ ਖਤ੍ਰੀ, ਜੋ ਗੁਰੂ ਅਮਰਦੇਵ ਦਾ ਅਨੰਨ ਸਿੱਖ ਹੋਕੇ ਆਤਮਗ੍ਯਾਨੀ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖ਼ਸ਼ੀ। ੨. ਡੱਲਾ ਨਿਵਾਸੀ ਸ਼੍ਰੀ ਗੁਰੂ ਅਮਰਦੇਵ ਜੀ ਦਾ ਆਤਮਗ੍ਯਾਨੀ ਪਰੋਪਕਾਰੀ ਸਿੱਖ.


ਦੇਖੋ, ਮਹੇਸ਼੍ਵਰ.


ਸੰਗ੍ਯਾ- ਮਹੇਸ਼੍ਵਰ (ਸ਼ਿਵ) ਦਾ ਅਚਲ (ਪਹਾੜ). ਕੈਲਾਸ. "ਮਹੇਸੁਰਾਚਲੰ ਬਸੇ." (ਚੰਡੀ ੨)


ਸੰਗ੍ਯਾ- ਮਹੇਸ਼੍ਵਰੀ. ਮਹੇਸ਼੍ਵਰ (ਸ਼ਿਵ) ਦੀ ਇਸਤ੍ਰੀ ਪਾਰਵਤੀ. ਦੁਗਾ। ੨. ਬਾਣੀਆਂ ਦੀ ਇੱਕ ਜਾਤਿ, ਜੋ ਬਹੁਤ ਕਰਕੇ ਮਾਰਵਾੜ ਵਿੱਚ ਹੈ.