Meanings of Punjabi words starting from ਰ

ਰਣਸ਼੍ਵੰਭ. ਜੰਗਭੂਮਿ ਵਿੱਚ ਗੱਡਿਆ ਨਿਸ਼ਾਨ। ੨. ਜੰਗ ਦੀ ਥਾਂ ਯਾਦਗਾਰ ਲਈ ਬਣਾਇਆ ਥਮਲਾ (ਸਤੂਨ) ਮੁਨਾਰਾ.


ਜੰਗ ਵਿੱਚ ਜਾਣ ਵਾਲਾ, ਯੋਧਾ. "ਧ੍ਯਾਨ ਧਰੈਂ ਇਹ ਕੋ ਰਣਗਾਮੀ." (ਕ੍ਰਿਸਨਾਵ)


ਦੇਖੋ, ਰਣਕ੍ਸ਼ੇਤ੍ਰ.


ਵਿ- ਜੰਗ ਨੂੰ ਛੱਡਣ ਵਾਲਾ. ਭਗੌੜਾ। ੨. ਸੰਗ੍ਯਾ- ਜਰਾਸੰਧ ਅਤੇ ਕਾਲਯਮਨ (ਯਵਨ) ਤੋਂ ਭੱਜ ਜਾਣ ਵਾਲਾ, ਕ੍ਰਿਸਨਦੇਵ. ਦ੍ਵਾਰਿਕਾ ਵਿੱਚ "ਰਣਛੋੜ" ਦਾ ਪ੍ਰਸਿੱਧ ਮੰਦਿਰ ਹੈ. ਦੇਖੋ, ਦ੍ਵਾਰਾਵਤੀ.


ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)


ਦੇਖੋ, ਰਣਜੀਤ ੩। ੨. ਸਰਦਾਰ ਜੈਸਿੰਘ ਰਈਸ ਲੱਧੜਾਂ ਦੀ ਪੁਤ੍ਰੀ ਦਯਾਕੌਰ ਦੇ ਉਦਰੋਂ ਰਾਜਾ ਜਸਵੰਤਸਿੰਘ ਨਾਭਾਪਤਿ ਦਾ ਵਡਾ ਪੁਤ੍ਰ. ਜੋ ਕੁਸੰਗਤਿ ਦੇ ਕਾਰਣ ਸਨ ੧੮੧੮ ਵਿੱਚ ਪਿਤਾ ਦਾ ਵਿਰੋਧੀ ਹੋਗਿਆ. ਇਸ ਦੀ ਸਾਰੀ ਉਮਰ ਕਲੇਸ਼ ਵਿੱਚ ਵੀਤੀ. ੧੭. ਜੂਨ ਸਨ ੧੮੩੨ ਨੂੰ ਇਸ ਦਾ ਦੇਹਾਂਤ ਸਹੁਰੇਘਰ ਪਤਰਹੇੜੀ (ਜਿਲਾ ਅੰਬਾਲਾ) ਵਿੱਚ ਹੋਇਆ। ੩. ਦੇਖੋ, ਰਣਜੀਤਸਿੰਘ ਮਹਾਰਾਜਾ.